Life Style
ਵਿਗਿਆਨਾਂ ਨੇ ਦੱਸੇ ਕੋਰੋਨਾ ਦੇ ਫਾਇਦੇ
ਕੋਵਿਡ -19 ਨੇ ਹੁਣ ਤੱਕ 192 ਦੇਸ਼ਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਦੇ ਕਹਿਰ ਨੂੰ ਰੋਕਣ ਲਈ ਸਰਕਾਰਾਂ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕੋਰੋਨਾ ਦੇ ਕਹਿਰ ਤੋਂ ਨਿਜਾਤ ਮਿਲ ਜਾਵੇ। ਇਸੇ ਨੂੰ ਲੈ ਕੇ ਵਿਦੇਸ਼ਾਂ ਵਿੱਚ lockdown ਕੀਤਾ ਗਿਆ। ਭਾਰਤ ਵਿੱਚ ਵੀ ਜਨਤਾ ਕਰਫਿਊ ਲਗਾਇਆ ਗਿਆ। ਜਿਸ ਦਾ ਲੋਕਾਂ ਵੱਲੋਂ ਵੀ ਪੂਰਾ ਸਮਰਥਨ ਮਿਲਿਆ। ਇਸ ਨਾਲ ਇੱਕ ਤਾਂ ਕੋਰੋਨਾ ਦੀ ਚੈਨ ਨੂੰ ਤੋੜਿਆ ਗਿਆ ੳੁੱਥੇ ਹੀ ਵਿਗਿਆਨੀਆਂ ਵੱਲੋਂ ਵੀ ਇਸ ਦੇ ਲਾਭ ਦੱਸੇ ਗਏ। ਵਿਗਿਆਨੀਆਂ ਦਾ ਕਹਿਣਾ ਹੈ ਲੋਕਾਂ ਦੇ ਘਰਾਂ ਵਿੱਚ ਰਹਿਣ ਨਾਲ ਪ੍ਰਦੂਸ਼ਣ ਵਿੱਚ ਗਿਰਾਵਟ ਆਈ ਹੈ। ਚੀਨ ਵਿੱਚ ਇਸ lockdown ਨਾਲ ਕੱਚੇ ਤੇਲ ਅਤੇ ਕੋਇਲੇ ਦੀ ਖਪਤ ਵਿੱਚ 36% ਕਮੀ ਆਈ ਹੈ। ੳੁੱਥੇ ਹੀ 50-75 ਹਜ਼ਾਰ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਨੂੰ ਬਚਾਇਆ ਗਿਆ ਹੈ। ਦਿਲਚਸਪ ਗੱਲ ਇਹ ਰਹੀ ਕਿ ਇਟਲੀ ਦੇ ਵਾਤਾਵਰਣ ਪ੍ਰਦੂਸ਼ਣ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ। ਉਧਰ ਕੋਰੋਨਾ ਦੇ ਕਾਰਨ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਉਦਯੋਗਿਕ ਗਤੀਵਿਧੀਆਂ ਘੱਟ ਹੋਈਆਂ। ਕੋਲੰਬੀਆ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਇਕੱਲੇ ਨਿਊਯਾਰਕ ਸ਼ਹਿਰ ਵਿੱਚ 25% ਟਰੈਫਿਕ ਘਟਿਆ ਹੈ। ਭਾਰਤ ਵਿੱਚ ਵੀ ਜਨਤਾ ਕਰਫਿਊ ਕਾਰਨ ਪ੍ਰਦੂਸ਼ਣ ਵਿੱਚ ਗਿਰਾਵਟ ਆਈ ਹੈ। ਮੁੰਬਈ ਵਿੱਚ 10 ਸਾਲਾਂ ਵਿੱਚ ਪਹਿਲੀ ਵਾਰੀ ਆਸਮਾਨ ਸਾਫ਼ ਦਿਖਾਈ ਦਿੱਤਾ। ਕੋਵਿਡ 19 ਨਾਲ ਲੜਨ ਵਾਲੇ ਤਰੀਕਿਆਂ ਨਾਲ ਜਿੱਥੇ ਇਸ ਬਿਮਾਰੀ ਤੋਂ ਨਿਜਾਤ ਮਿਲੇਗੀ, ਉੱਥੇ ਹੀ ਪ੍ਰਦੂਸ਼ਣ ਵਿੱਚ ਵੀ ਕਾਫ਼ੀ ਗਿਰਾਵਟ ਆਵੇਗੀ।