Punjab
ਦੇਖੋ ਕਿਸਾਨਾਂ ਨੇ ਦਿੱਲੀ ਵਿੱਚ ਕਿਵੇਂ ਮਨਾਇਆ ਗੁਰਪੁਰਬ ?
ਕਿਸਾਨਾਂ ਦੁਆਰਾ ਦਿੱਲੀ ‘ਚ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ

ਰਾਜਧਾਨੀ ਵਿੱਚ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨ
ਕਿਸਾਨਾਂ ਦੁਆਰਾ ਦਿੱਲੀ ‘ਚ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ
ਰੌਸ਼ਨੀ ਨਾਲ ਜਗ-ਮਗਾ ਉੱਠੀਆਂ ਦਿੱਲੀ ਦੀਆਂ ਸੜਕਾਂ
30 ਨਵੰਬਰ,ਦਿੱਲੀ : ਪੰਜਾਬ ਗੁਰੂਆਂ ਦੇ ਨਾਮ ਦੇ ਜਾਉਂਦਾ ਹੈ।ਇਸ ਧਰਤੀ ‘ਤੇ ਗੁਰੂਆਂ ਦੀ ਮੇਹਰ ਰਹੀ ਹੈ,ਜਿਸ ਕਰਕੇ ਇੱਥੋਂ ਦੀ ਧਰਤੀ ਉਪਜਾਊ ਹੈ ਅਤੇ ਸਾਰੇ ਦੇਸ਼ ਦਾ ਪੰਜਾਬ ਦੇ ਕਿਸਾਨ ਢਿੱਡ ਭਰਦੇ ਹਨ। ਪਰ ਅੱਜ ਕਿਸਾਨ ਸੰਕਟ ਦੀ ਘੜੀ ਵਿੱਚ ਹਨ ਅਤੇ ਆਪਣੇ ਹੱਕਾਂ ਲਈ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਰਾਜਧਾਨੀ ਦਿੱਲੀ ਵਿੱਚ ਸੰਘਰਸ਼ ਕਰ ਰਹੇ ਹਨ।
ਇਸਦੇ ਨਾਲ ਹੀ ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਅਤੇ ਦਿੱਲੀ ਦੀਆਂ ਸੜਕਾਂ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੇ ਆਪਣੇ ਪ੍ਰਦਰਸ਼ਨ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ।ਕਿਸਾਨਾਂ ਵੱਲੋਂ ਲੰਗਰ ਦੀ ਸੇਵਾ ਚੱਲ ਰਹੀ ਹੈ।ਰਾਤ ਦੇ ਹਨ੍ਹੇਰੇ ਵਿੱਚ ਕਿਸਾਨਾਂ ਨੇ ਇਸ ਦਿਨ ਮੋਮਬੱਤੀਆਂ ਦੀ ਰੌਸ਼ਨੀ ਨਾਲ ਸੱਚ-ਹੱਕ ਦਾ ਸੰਦੇਸ਼ ਦਿੱਤਾ।
ਪੰਜਾਬ ਦੀ ਧਰਤੀ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਖੇਤੀ ਕਰਦੇ ਰਹੇ ਹਨ ਅਤੇ ਗੁਰੂ ਜੀ ਨੇ ਸੰਦੇਸ਼ ਦਿੱਤਾ ਸੀ ‘ਨਾਮ ਜਪੋ,ਕਿਰਤ ਕਰੋ ਤੇ ਵੰਡ ਛਕੋ’ ਇਹ ਸੰਦੇਸ਼ ਪੰਜਾਬੀਆਂ ਦੀ ਰੂਹ ਵਿੱਚ ਹੈ ਜੋ ਉਹਨਾਂ ਨੇ ਦਿੱਲੀ ਵਿੱਚ ਵੀ ਕਰ
ਦਿਖਾਇਆ ਹੈ।ਦਿੱਲੀ ਦੀ ਅਵਾਮ ਵੀ ਇਸ ਸੰਘਰਸ਼ ਵਿੱਚ ਕਿਸਾਨਾਂ ਦੇ ਨਾਲ ਖੜੀ ਹੈ। ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਵਿੱਚ ਇੱਕ ਨਵੀਂ ਇਬਾਰਤ ਲਿਖਣ ਲਈ ਝੰਡਾ ਚੁੱਕਿਆ ਹੈ।
Continue Reading