Connect with us

Punjab

ਦੇਖੋ ਦੁਨੀਆ ਦਾ ਸਭ ਤੋਂ ਛੋਟਾ ਆਦਮੀ! ਜਿਹੜਾ ਮੋਬਾਇਲ ਦਾ ਵੀ ਨਹੀਂ ਕਰ ਸਕਦਾ ਇਸਤੇਮਾਲ

Published

on

ਇੱਕ 20 ਸਾਲਾ ਵਿਅਕਤੀ ਅਫਸ਼ੀਨ ਨੂੰ ਦੁਨੀਆ ਦੇ ਸਭ ਤੋਂ ਛੋਟੇ ਵਿਅਕਤੀ ਹੋਣ ਦਾ ਖਿਤਾਬ ਦਿੱਤਾ ਗਿਆ ਹੈ। ਅਫਸ਼ੀਨ ਇਸਮਾਈਲ ਗਦਰਜ਼ਾਦੇਹ ਨੇ ਦੁਨੀਆ ਦੇ ਸਭ ਤੋਂ ਛੋਟੇ ਵਿਅਕਤੀ ਵਜੋਂ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। 2 ਫੁੱਟ 1 ਇੰਚ ਕੱਦ ਅਤੇ 6.5 ਕਿਲੋ ਵਜ਼ਨ ਵਾਲੇ ਈਰਾਨੀ ਨੌਜਵਾਨ ਅਫਸ਼ੀਨ ਦਾ ਸਰੀਰ ਬਹੁਤ ਕਮਜ਼ੋਰ ਹੈ।

ਇਸ ਕਾਰਨ ਉਹ ਮੋਬਾਇਲ ਵਰਗੀ ਛੋਟੀ ਜਿਹੀ ਚੀਜ਼ ਦੀ ਵਰਤੋਂ ਵੀ ਨਹੀਂ ਕਰ ਸਕਦਾ

ਜਦੋਂ ਅਫਸ਼ੀਨ ਦਾ ਜਨਮ ਹੋਇਆ ਤਾਂ ਉਸ ਦਾ ਭਾਰ 700 ਗ੍ਰਾਮ ਸੀ। ਉਹ ਈਰਾਨ ਦੇ ਪੱਛਮੀ ਅਜ਼ਰਬਾਈਜਾਨ ਸੂਬੇ ਦੀ ਬੁਖਾਨ ਕਾਉਂਟੀ ਦਾ ਵਸਨੀਕ ਹੈ। ਉਸਦਾ ਕੱਦ 2 ਫੁੱਟ 1 ਇੰਚ (65.24 ਸੈਂਟੀਮੀਟਰ) ਹੈ। ਅਫਸ਼ੀਨ ਨੇ ਕਿਹਾ ਕਿ ਗਿਨੀਜ਼ ਵਰਲਡ ਰਿਕਾਰਡ ਵਿੱਚ ਉਸਦਾ ਨਾਮ ਆਉਣ ਤੋਂ ਬਾਅਦ ਉਮੀਦ ਹੈ ਕਿ ਲੋਕ ਉਸਨੂੰ ਜਾਨਣਗੇ ਅਤੇ ਲੋਕ ਉਸਦੀ ਮਦਦ ਵੀ ਕਰ ਸਕਣਗੇ। ਅਫਸ਼ੀਨ ਨੇ ਕਿਹਾ ਕਿ ਉਸ ਨੂੰ ਆਸ ਹੈ ਕਿ ਉਹ ਆਪਣੇ ਸਾਰੇ ਸੁਪਨੇ ਪੂਰੇ ਕਰ ਸਕਣਗੇ।

ਅਫਸ਼ੀਨ ਨੇ ਕੋਲੰਬੀਆ ਦੇ 36 ਸਾਲਾ ਐਡਵਰਡ “ਨੀਨੋ” ਹਰਨਾਂਡੇਜ਼ ਦੁਆਰਾ 2.7 ਇੰਚ ਦੇ ਰਿਕਾਰਡ ਨੂੰ ਤੋੜ ਦਿੱਤਾ। ਅਫਸ਼ੀਨ ਨੇ ਦੱਸਿਆ ਕਿ ਉਹ ਸਰੀਰਕ ਤੌਰ ‘ਤੇ ਇੰਨਾ ਕਮਜ਼ੋਰ ਸੀ ਕਿ ਉਹ ਕਦੇ ਸਕੂਲ ਵੀ ਨਹੀਂ ਜਾ ਸਕਦਾ ਸੀ। ਉਸ ਨੂੰ ਆਪਣੇ ਸਥਾਨਕ ਪਿੰਡ ਵਿੱਚ ਵੀ ਕੋਈ ਕੰਮ ਨਹੀਂ ਮਿਲਿਆ।

ਮੋਬਾਈਲ ਫੋਨ ਵੀ ਉਨ੍ਹਾਂ ਦੇ ਸਰੀਰ ਦੇ ਲਿਹਾਜ਼ ਨਾਲ ਭਾਰੀ ਰਹਿੰਦਾ ਹੈ। ਇਹੀ ਕਾਰਨ ਹੈ ਕਿ ਉਹ ਮੋਬਾਈਲ ਵੀ ਨਹੀਂ ਫੜ ਸਕਦਾ। ਅਫਸ਼ੀਨ ਦੇ ਪਿਤਾ ਇਸਮਾਈਲ ਗਦਰਜ਼ਾਦੇਹ ਨੇ ਦੱਸਿਆ ਕਿ ਉਸ ਦਾ ਬੇਟਾ ਸਰੀਰਕ ਕਮਜ਼ੋਰੀ ਕਾਰਨ ਪੜ੍ਹਾਈ ਨਹੀਂ ਕਰ ਸਕਦਾ ਸੀ। ਪਰ ਉਹ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਤੰਦਰੁਸਤ ਹੈ।

ਅਫਸ਼ੀਨ ਨੇ ਹਾਲ ਹੀ ਵਿੱਚ ਆਪਣਾ ਨਾਮ ਲਿਖਣਾ ਸਿੱਖਿਆ ਹੈ। ਅਫਸ਼ੀਨ ਨੇ ਦੱਸਿਆ ਕਿ ਉਸ ਨੂੰ ਆਪਣੇ ਆਕਾਰ ਦੇ ਕੱਪੜੇ ਨਹੀਂ ਮਿਲ ਰਹੇ ਸਨ। ਇਹੀ ਕਾਰਨ ਹੈ ਕਿ ਉਹ ਤਿੰਨ ਸਾਲ ਦੀ ਉਮਰ ਦੇ ਬੱਚਿਆਂ ਦੇ ਆਕਾਰ ਦੇ ਕੱਪੜੇ ਪਾਉਂਦਾ ਹੈ।

ਅਫਸ਼ੀਨ ਆਪਣਾ ਜ਼ਿਆਦਾਤਰ ਸਮਾਂ ਕਾਰਟੂਨ ਦੇਖਣ ਵਿਚ ਬਿਤਾਉਂਦਾ ਹੈ। ਉਸਦਾ ਮਨਪਸੰਦ ਕਾਰਟੂਨ ਟਾਮ ਐਂਡ ਜੈਰੀ ਹੈ। ਹਾਲ ਹੀ ਵਿੱਚ ਉਸਨੇ ਇੰਸਟਾਗ੍ਰਾਮ ‘ਤੇ @mohamadghaderzadeh_official ਖਾਤਾ ਵੀ ਬਣਾਇਆ ਹੈ।

ਗਿਨੀਜ਼ ਵਰਲਡ ਰਿਕਾਰਡਜ਼ ਦੇ ਮੁੱਖ ਸੰਪਾਦਕ ਕ੍ਰੇਗ ਗਲੈਂਡ ਨੇ ਵੀ ਅਫਸ਼ੀਨ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇੱਕ ਸੈਲੀਬ੍ਰਿਟੀ ਵਜੋਂ ਅਫਸ਼ੀਨ ਆਪਣੀ ਆਉਣ ਵਾਲੀ ਯਾਤਰਾ ਦਾ ਆਨੰਦ ਲੈਣ ਲਈ ਤਿਆਰ ਹੈ। ਇਸ ਦੇ ਨਾਲ ਹੀ ਅਫਸ਼ੀਨ ਨੇ ਕਿਹਾ ਕਿ ਉਹ ਦੁਬਈ ਦੀ ਬੁਰਜ ਖਲੀਫਾ ਇਮਾਰਤ ਦੇ ਸਿਖਰ ‘ਤੇ ਜਾਣਾ ਚਾਹੁੰਦਾ ਹੈ।