Punjab
ਦੇਖੋ ਅੱਜ ਪੰਜਾਬ ਬੰਦ ਮੌਕੇ ਕੈਪਟਨ ਨੇ ਕਿਸਾਨਾਂ ਬਾਰੇ ਕੀ ਕਿਹਾ ?
ਕੈਪਟਨ ਅਮਰਿੰਦਰ ਸਿੰਘ ਕਿਹਾ “ਕਿਸਾਨ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਕੇਂਦਰ ਸਰਕਾਰ ਦੁਆਰਾ ਹਾਲ ਹੀ ਵਿੱਚ ਪਾਸ ਕੀਤੇ ਗਏ ਕਿਸਾਨ ਬਿੱਲ ਗਲਤ ਦਿਸ਼ਾ ਵੱਲ ਇੱਕ ਕਦਮ ਹਨ

25 ਸਤੰਬਰ : ਅੱਜ ਕਿਸਾਨਾਂ ਵੱਲੋਂ ਖੇਤੀ ਬਿੱਲ ਖਿਲਾਫ਼ ਪੰਜਾਬ ਬੰਦ ਦਾ ਸੱਦਾ ਹੈ,ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਸੂਬੇ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕਰ ਰਹੀਆਂ ਹਨ। ਪੰਜਾਬ ਦੀ ਸਿਆਸਤ ਵੀ ਇਸ ਵਿੱਚ ਪੂਰਾ ਹਿੱਸਾ ਲੈ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵੀਟਰ ਰਾਹੀਂ ਕਿਸਾਨਾਂ ਦੇ ਹੱਕ ਵਿੱਚ ਆਪਣੇ ਵਿਚਾਰ ਦਿੱਤੇ ਹਨ ਅਤੇ ਕਿਹਾ ਹੈ “ਕਿਸਾਨ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਕੇਂਦਰ ਸਰਕਾਰ ਦੁਆਰਾ ਹਾਲ ਹੀ ਵਿੱਚ ਪਾਸ ਕੀਤੇ ਗਏ ਕਿਸਾਨ ਬਿੱਲ ਗਲਤ ਦਿਸ਼ਾ ਵੱਲ ਇੱਕ ਕਦਮ ਹਨ। ਅਸੀਂ ਕਿਸਾਨਾਂ ਨੂੰ ਆਪਣੇ ਹਾਲ ‘ਤੇ ਨਹੀਂ ਛੱਡ ਸਕਦੇ। ਇਹੀ ਸਮਾਂ ਹੈ ਕਿ ਅਸੀਂ ਸਹੀ ਦੇ ਨਾਲ ਖੜੀਏ ਤੇ ਆਪਣੇ ਕਿਸਾਨਾਂ ਦਾ ਸਾਥ ਦਈਏ। ਆਓ ਰੱਲ ਕੇਂਦਰ ‘ਤੇ ਦਬਾਅ ਪਾਈਏ ਕਿ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਲਿਆ ਜਾਵੇ ਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ।”ਇਸਦੇ ਨਾਲ ਹੀ ਉਹਨਾਂ ਨੇ ‘ਮੈਂ ਕਿਸਾਨ ਵਿਰੋਧੀ ਕਾਨੂੰਨ ਦੇ ਖਿਲਾਫ਼ ਹਾਂ ‘ ਵਾਲਾ ਪੋਸਟਰ ਵੀ ਸਾਂਝਾ ਕੀਤਾ,ਇੱਕ ਨਜ਼ਰ ਮਾਰੋ
ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਦਰਸ਼ਨ ਕਰਦੇ ਦੌਰਾਨ ਕਈ ਛੋਟਾਂ ਵੀ ਦਿੱਤੀਆਂ ਗਈਆਂ ਹਨ,ਜਿਵੇਂ ਕਿ ਇਸ ਧਾਰਾ 144 ਲਾਗੂ ਹੋਣ ਦੇ ਕਾਰਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਪੁਲਿਸ ਵੱਲੋਂ ਕੋਈ ਐੱਫ ਆਈ ਆਰ ਦਰਜ ਨਹੀਂ ਕੀਤੀ ਜਾਵੇਗੀ। ਕੈਪਟਨ ਨੇ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਕੋਰੋਨਾ ਕਾਲ ਦੇ ਚਲਦੇ ਨਿਯਮਾਂ ਦੀ ਪਾਲਣਾ ਕਰਨ,ਮਾਸਕ ਲਗਾ ਕੇ ਪ੍ਰਦਰਸ਼ਨ ਕਰਨ ਅਤੇ ਉਹ ਕੁਝ ਅਜਿਹੇ ਨਾ ਕਰਨ ਜਿਸ ਨਾਲ ਹੋਰ ਲੋਕਾਂ ਨੂੰ ਤਕਲੀਫ਼ ਹੋਵੇ।
Continue Reading