India
ਭਾਰਤ ਅਤੇ ਜਰਮਨੀ ਵਿਚਾਲੇ Semi- Final ਮੁਕਾਬਲਾ
IND VS GERMANY : ਭਾਰਤੀ ਹਾਕੀ ਟੀਮ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਭਾਰਤੀ ਹਾਕੀ ਟੀਮ ਪੈਰਿਸ ਓਲੰਪਿਕ ‘ਚ ਸੈਮੀਫਾਈਨਲ ਮੈਚ ਖੇਡੇਗੀ। ਮੈਚ ਵਿੱਚ ਟੀਮ ਦਾ ਸਾਹਮਣਾ ਜਰਮਨੀ ਟੀਮ ਨਾਲ ਹੋਵੇਗਾ। ਸੈਮੀਫਾਈਨਲ ਮੈਚ ਤੋਂ ਪਹਿਲਾਂ ਭਾਰਤ ਨੇ ਗ੍ਰੇਟ ਬ੍ਰਿਟੇਨ ਨੂੰ ਰੋਮਾਂਚਕ ਕੁਆਰਟਰ ਫਾਈਨਲ ਵਿੱਚ ਹਰਾਇਆ ਸੀ। ਇਹ ਮੈਚ ਸ਼ੂਟ ਆਫ ਤੱਕ ਪਹੁੰਚ ਗਿਆ ਜਿੱਥੇ ਭਾਰਤ ਜਿੱਤ ਗਿਆ। ਇਸੇ ਮੈਚ ‘ਚ ਟੀਮ ਇੰਡੀਆ ਦੇ ਚੋਟੀ ਦੇ ਡਿਫੈਂਡਰ ਅਮਿਤ ਰੋਹੀਦਾਸ ਨੂੰ ਰੈਡ ਕਾਰਡ ਮਿਲਿਆ, ਜਿਸ ਕਾਰਨ ਉਹ ਜਰਮਨੀ ਖਿਲਾਫ ਸੈਮੀਫਾਈਨਲ ਮੈਚ ਨਹੀਂ ਖੇਡ ਸਕਣਗੇ।
ਪੈਰਿਸ ਓਲੰਪਿਕ ‘ਚ ਭਾਰਤ ਪੁਰਸ਼ ਹਾਕੀ ਦੇ ਸੈਮੀਫਾਈਨਲ ‘ਚ ਪਹੁੰਚ ਗਿਆ ਹੈ। ਭਾਰਤ ਅਤੇ ਬ੍ਰਿਟੇਨ ਵਿਚਾਲੇ ਪੁਰਸ਼ ਹਾਕੀ ਦਾ ਪਹਿਲਾ ਕੁਆਰਟਰ ਫਾਈਨਲ ਮੁਕਾਬਲਾ 1-1 ਨਾਲ ਡਰਾਅ ਰਿਹਾ। ਜੇਤੂ ਦਾ ਫੈਸਲਾ ਪੈਨਲਟੀ ਵਿੱਚ ਹੋਇਆ। ਭਾਰਤੀ ਟੀਮ ਨੇ ਪੈਨਲਟੀ ਵਿੱਚ ਬ੍ਰਿਟੇਨ ਨੂੰ 4-2 ਨਾਲ ਹਰਾਇਆ।
ਭਾਰਤ ਇਸ ਸੈਮੀਫਾਈਨਲ ‘ਚ 16 ਨਹੀਂ ਸਗੋਂ 15 ਖਿਡਾਰੀਆਂ ਨਾਲ ਪ੍ਰਵੇਸ਼ ਕਰੇਗਾ। ਭਾਰਤੀ ਟੀਮ ਫਿਲਹਾਲ ਹਾਕੀ ਰੈਂਕਿੰਗ ‘ਚ ਪੰਜਵੇਂ ਸਥਾਨ ‘ਤੇ ਹੈ। ਉਹ ਗਰੁੱਪ ਗੇੜ ਵਿੱਚ ਤਿੰਨ ਜਿੱਤਾਂ, ਇੱਕ ਡਰਾਅ ਅਤੇ ਇੱਕ ਹਾਰ ਨਾਲ ਦੂਜੇ ਸਥਾਨ ’ਤੇ ਰਿਹਾ। ਜਦੋਂ ਕਿ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਜਰਮਨੀ ਦੀ ਟੀਮ ਨੇ ਕੁਆਰਟਰ ਫਾਈਨਲ ਮੈਚ ਵਿੱਚ ਅਰਜਨਟੀਨਾ ਨੂੰ 4 -2 ਨਾਲ ਹਰਾਇਆ।
ਮੈਚ ਕਦੋਂ ਖੇਡਿਆ ਜਾਵੇਗਾ
ਭਾਰਤ ਅਤੇ ਜਰਮਨੀ ਵਿਚਾਲੇ ਮੁਕਾਬਲਾ 6 ਅਗਸਤ ਨੂੰ ਹੋਵੇਗਾ। ਇਹ ਮੈਚ ਰਾਤ ਨੂੰ 10.30 ਵਜੇ ਖੇਡਿਆ ਜਾਵੇਗਾ ।