Punjab
11 ਰੁਪਏ ਦੀ ਬਜਾਏ 21, 51,101 ਹੋਣਾ ਚਾਹਿਦਾ ਸੀ ਸ਼ਗਨ

3 ਦਸੰਬਰ 2023: ਪੰਜਾਬ ‘ਚ ਸਰਕਾਰ ਵਲੋਂ ਗੰਨੇ ਦੇ ਮੁੱਲ ‘ਚ 11 ਰੁਪਏ ਦਾ ਵਾਧਾ ਕੀਤਾ ਗਿਆ ਜਿਸ ਨੂੰ ਲੈਕੇ ਕਿਸਾਨਾਂ ਦੀ ਮਿਲਿਆ ਜੁਲਿਆ ਪ੍ਰਤੀਕਰਮ ਸਾਹਮਣੇ ਆ ਰਿਹਾ ਹਨ| ਇੱਕ ਪਾਸੇ ਤਾਂ ਕਿਸਾਨ ਇਸ ਵਾਧੇ ਨੂੰ ਕਿਸਾਨਾਂ ਦੇ ਧਰਨੇ ਦੀ ਜਿੱਤ ਦੱਸ ਰਹੇ ਨੇ ਤੇ ਦੂਜੇ ਪਾਸੇ ਕੁਝ ਕਿਸਾਨ ਇਸ ਨੂੰ ਲੈ ਕੇ ਸਰਕਾਰ ਤੋਂ ਖ਼ਫਾ ਵੀ ਹੋਏ ਹਨ| ਕਿਸਾਨਾਂ ਦਾ ਕਹਿਣਾ ਹੈ ਕਿ ਸਰਕਰਾ ਵਲੋਂ ਇਹ ਸ਼ਗਨ 11 ਰੁਪਏ ਦੀ ਬਜਾਏ 21, 51,101 ਦਾ ਹੋਣਾ ਚਾਹੀਦਾ ਸੀ ਸੀ| ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਗੰਨੇ ਦੀ ਫਸਲ ਅਜਿਹੀ ਫਸਲ ਹੈ ਜਿਸ ਲਈ ਕਿਸਾਨ ਨੂੰ ਇੱਕ ਸਾਲ ਮਹਿਨਤ ਕਰਨੀਂ ਪੈਂਦੀ ਹੈ ਤੇ ਇੱਕ ਸਾਲ ਬਾਅਦ ਕਿਸਾਨ ਦੀ ਫਸਲ ਤਿਆਰ ਹੁੰਦੀ ਹੈ|