Connect with us

Punjab

CRIME : ਕਲਯੁਗੀ ਪਿਤਾ ਨੇ ਨਾਬਾਲਿਗ ਧੀ ਨਾਲ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ

Published

on

ਜਲੰਧਰ 8ਸਤੰਬਰ 2023 :  ਬਸਤੀਯਾਤ ਇਲਾਕੇ ‘ਚ ਇਕ ਕਲਯੁਗੀ ਮਤਰੇਏ ਪਿਤਾ ਨੇ 8 ਸਾਲ ਦੀ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਪੀੜਤਾ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਅਤੇ ਮਾਂ ਨੇ ਇਸ ‘ਤੇ ਇਤਰਾਜ਼ ਜਤਾਉਂਦੇ ਹੋਏ ਥਾਣਾ 5 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਦੋਸ਼ੀ ਬਾਬੂ ਸਿੰਘ ਪੁੱਤਰ ਮੁੰਨਾ ਸਿੰਘ ਵਾਸੀ 102 ਸ਼ਿਵਪੁਰਾ ਬਹਿਰਾਇਚ (ਉੱਤਰ ਪ੍ਰਦੇਸ਼) ਹਾਲ, ਨਿਊ ਲਸੂੜੀ ਮੁਹੱਲਾ ਨੂੰ ਗ੍ਰਿਫਤਾਰ ਕਰ ਲਿਆ।

ਜਾਣਕਾਰੀ ਮੁਤਾਬਕ ਲੜਕੀ ਦੀ ਮਾਂ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ‘ਚ ਕਿਹਾ ਹੈ ਕਿ ਉਸ ਦੇ ਪਹਿਲੇ ਪਤੀ ਦੀ ਕਰੀਬ 5 ਸਾਲ ਪਹਿਲਾਂ ਕੈਂਸਰ ਕਾਰਨ ਮੌਤ ਹੋ ਗਈ ਸੀ। ਉਸ ਦੇ ਪਹਿਲੇ ਪਤੀ ਤੋਂ ਉਸ ਦੇ ਘਰ ਤਿੰਨ ਧੀਆਂ ਨੇ ਜਨਮ ਲਿਆ, ਵੱਡੀ ਧੀ ਦਾ ਵਿਆਹ ਹੋ ਚੁੱਕਾ ਹੈ, ਜਦਕਿ ਬਾਕੀ ਦੋ ਧੀਆਂ ਨਾਬਾਲਗ ਹਨ। ਕਰੀਬ 4 ਸਾਲ ਪਹਿਲਾਂ ਉਸ ਦਾ ਦੂਜਾ ਵਿਆਹ ਬਾਬੂ ਸਿੰਘ ਨਾਲ ਹੋਇਆ ਸੀ। ਕਰੀਬ 2 ਮਹੀਨੇ ਪਹਿਲਾਂ ਉਹ ਆਪਣੀ ਬੇਟੀ ਨਾਲ ਬਾਜ਼ਾਰ ਗਈ ਸੀ, ਜਦੋਂ ਕਿ ਉਸ ਦਾ ਪਤੀ ਅਤੇ ਉਸ ਦੀ 8 ਸਾਲ ਦੀ ਬੇਟੀ ਘਰ ‘ਚ ਸਨ। ਘਰ ‘ਚ ਕੋਈ ਨਾ ਹੋਣ ਦਾ ਫਾਇਦਾ ਚੁੱਕ ਕੇ ਪਤੀ ਬਾਬੂ ਸਿੰਘ ਨੇ ਲੜਕੀ ਨਾਲ ਬਲਾਤਕਾਰ ਕੀਤਾ। ਇੰਨਾ ਹੀ ਨਹੀਂ ਬੇਟੀ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੀ ਭੈਣ ਨੂੰ ਮਾਰ ਦੇਵੇਗਾ। ਡਰ ਕਾਰਨ ਧੀ ਨੇ ਮਾਮਲੇ ਬਾਰੇ ਕਿਸੇ ਨੂੰ ਨਹੀਂ ਦੱਸਿਆ।