Connect with us

Delhi

ਸ਼ਰਦ ਪਵਾਰ NCP ਦੀ ਮੀਟਿੰਗ ਲਈ ਪਹੁੰਚੇ ਦਿੱਲੀ,ਅਜੀਤ ਪਵਾਰ ਤੇ ਪ੍ਰਫੁੱਲ ਪਟੇਲ ਦੀਆਂ ਪੋਸਟਰ ਤੋਂ ਹਟਾਇਆ ਤਸਵੀਰਾਂ

Published

on

DELHI 6 JULY 2023: ਅਜੀਤ ਪਵਾਰ ਖੁਦ ਸ਼ਰਦ ਪਵਾਰ ਦੀ ਜਗ੍ਹਾ ਲੈ ਕੇ NCP ਦੇ ਪ੍ਰਧਾਨ ਬਣ ਗਏ ਹਨ।ਪ੍ਰਧਾਨ ਬਣਨ ਤੋਂ ਸ਼ਰਦ ਪਵਾਰ ਦਿੱਲੀ ਪਹੁੰਚੇ। ਉਹ ਇੱਥੇ ਐਨਸੀਪੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਪੋਸਟਰਾਂ ਨੂੰ ਹਟਾ ਦਿੱਤਾ ਗਿਆ, ਜਿਨ੍ਹਾਂ ‘ਤੇ ਅਜੀਤ ਪਵਾਰ ਅਤੇ ਪ੍ਰਫੁੱਲ ਪਟੇਲ ਦੀਆਂ ਤਸਵੀਰਾਂ ਸਨ।

ਦੱਸ ਦੇਈਏ ਕਿ ਹੁਣ ਨਵੇਂ ਪੋਸਟਰ ਛਾਪੇ ਗਏ ਹਨ, ਜਿਸ ਵਿੱਚ ਅਜੀਤ-ਪ੍ਰਫੁੱਲ ਪਟੇਲ ਨਹੀਂ ਹਨ। ਕੁਝ ਅਜਿਹੇ ਪੋਸਟਰ ਵੀ ਹਨ, ਜਿਨ੍ਹਾਂ ‘ਚ ਕਟੱਪਾ ਬਾਹੂਬਲੀ ਨੂੰ ਮਾਰਨ ਦਾ ਸੀਨ ਦਿਖਾਇਆ ਗਿਆ ਹੈ, ‘ਤੇ ਲਿਖਿਆ ਹੈ- ਗੱਦਾਰਾਂ ਨੂੰ ਜਨਤਾ ਮੁਆਫ਼ ਨਹੀਂ ਕਰੇਗੀ।

ਇਸ ਦੌਰਾਨ, ਅਜੀਤ ਪਵਾਰ ਨਾਲ ਗਠਜੋੜ ਤੋਂ ਬਾਅਦ ਵਿਧਾਇਕਾਂ ਵਿਚ ਮਤਭੇਦ ਦੀਆਂ ਖਬਰਾਂ ‘ਤੇ ਏਕਨਾਥ ਸ਼ਿੰਦੇ ਨੇ ਕਿਹਾ- ‘ਪਾਰਟੀ ਵਿਚ ਸਭ ਠੀਕ ਹੈ। ਮੈਂ ਅਸਤੀਫਾ ਨਹੀਂ ਦੇ ਰਿਹਾ। ਦਰਅਸਲ, ਸ਼ਿਵ ਸੈਨਾ (ਊਧਵ ਠਾਕਰੇ ਧੜੇ) ਦੇ ਨੇਤਾ ਸੰਜੇ ਰਾਉਤ ਨੇ ਕਿਹਾ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਕੁਝ ਦਿਨਾਂ ਵਿੱਚ ਬਦਲ ਦਿੱਤਾ ਜਾਵੇਗਾ। ਬੀਜੇਪੀ ਨੇ ਵੀ ਜਵਾਬ ਦਿੰਦੇ ਹੋਏ ਕਿਹਾ- ਸਿਰਫ ਸ਼ਿੰਦੇ ਹੀ ਮੁੱਖ ਮੰਤਰੀ ਰਹਿਣਗੇ।

ਦੂਜੇ ਪਾਸੇ ਰਾਸ਼ਟਰੀ ਪ੍ਰਧਾਨ ਬਣਨ ਤੋਂ ਬਾਅਦ ਅਜੀਤ ਪਵਾਰ ਨੇ ਆਪਣੇ 32 ਸਮਰਥਕ ਵਿਧਾਇਕਾਂ ਨੂੰ ਤਾਜ ਹੋਟਲ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਦਮ ਖਰਾਬ ਹੋਣ ਦੇ ਖਦਸ਼ੇ ਕਾਰਨ ਚੁੱਕਿਆ ਗਿਆ ਹੈ।