Jalandhar
ਸ਼ਾਹਨਾਜ਼ ਗਿੱਲ ਦੇ ਪਿਤਾ ‘ਤੇ ਜਬਰ ਜਨਾਹ ਦਾ ਆਰੋਪ, ਇੰਸਟਾਗ੍ਰਾਮ ਤੇ ਫੋਟੋ ਪੋਸਟ ਕਰ ਕਿਹਾ “ਮੈ ਬੇਕਸੂਰ ਹਾ”

ਬਿੱਗਬੌਸ 13 ਦੀ ਫ਼ੇਮ ਸ਼ਹਿਨਾਜ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਨੇ ਆਪਣੇ ਉੱਤੇ ਲੱਗੇ ਜ਼ਬਰ ਜਨਾਹ ਦੇ ਇਲਜਾਮਾਂ ਨੂੰ ਗਲਤ ਦੱਸਿਆ ਹੈ।

ਸੰਤੋਖ ਸਿੰਘ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ ਤੇ ਆਪਣੀ ਇੱਕ ਫੋਟੋ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਮੈ ਬੇਕਸੂਰ ਹਾਂ। ਸੰਤੋਖ ਸਿੰਘ ਨੇ ਕਿਹਾ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਮੈਂ SSP ਵਿਕਰਮ ਦੁੱਗਲ ਨੂੰ ਇਸ ਦੀ ਜਾਂਚ ਕਰੰ ਲਈ ਕਿਹਾ ਹੈ, ਅਤੇ ਜੇਕਰ ਮੈਂ 1% ਵੀ ਕਸੂਰਵਾਰ ਹਾਂ ਤਾਂ ਮੈਨੂੰ ਫਾਂਸੀ ਵੀ ਮਨਜ਼ੂਰ ਹੈ। ਇਸਦੇ ਨਾਲ ਹੀ ਉਸਨੇ ਕਿਹਾ ਸ਼ਹਿਨਾਜ ਅਤੇ ਸ਼ਹਿਬਾਜ਼ ਨੂੰ ਟਾਰਗੇਟ ਨਾ ਕਰੋ।

ਦਸ ਦੇਈਏ ਕਿ ਸੰਤੋਖ ਸਿੰਘ ‘ਤੇ ਇੱਕ ਮਹਿਲਾ ਵੱਲੋਂ ਐੱਫ ਆਈ ਆਰ ਦਰਜ ਕਰਵਾਈ ਗਈ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਸੰਤੋਖ ਸਿੰਘ ਨੇ ਪਿਸਤੌਲ ਦੀ ਨੋਕ ‘ਤੇ ਉਸ ਨਾਲ ਜਬਰ ਜਨਾਹ ਕੀਤਾ ਹੈ। ਦੱਸ ਦਈਏ ਇਹ ਪੀੜਤ ਮਹਿਲਾ ਜਲੰਧਰ ਦੀ ਰਹਿਣ ਵਾਲੀ ਹੈ।
ਸ਼ਹਨਾਜ਼ ਗਿੱਲ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਇੱਕਦਮ ਬੇਕਸੂਰ ਹਨ। ਹੁਣ ਦੇਖਣਾ ਹੋਵੇਗਾ ਜਾਂਚ ਪੜਤਾਲ ਤੋਂ ਬਾਅਦ ਕਿ ਨਤੀਜਾ ਸਾਹਮਣੇ ਆਵੇਗਾ। ਬੇਕਸੂਰ ਵਾਕਈ ਹੈ ਜਾਂ ਪੀੜਤ ਮਹਿਲਾ ਦਾ ਇਹ ਦੋਸ਼ੀ ਸਾਬਿਤ ਹੁੰਦਾ ਹੈ।