Connect with us

International

ਜਪਾਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਸ਼ਿਗੇਰੂ ਇਸ਼ੀਬਾ

Published

on

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਉਨ੍ਹਾਂ ਦੀ ਕੈਬਨਿਟ ਵੱਲੋਂ ਅਸਤੀਫ਼ਾ ਦੇਣ ਮਗਰੋਂ ਨਵੇਂ ਪ੍ਰਧਾਨ ਮੰਤਰੀ ਚੁਣ ਲਏ ਗਏ ਹਨ। ਹੁਣ ਜਾਪਾਨ ਦੀ ਸੰਸਦ ਨੇ ਰਸਮੀ ਤੌਰ ‘ਤੇ ਸੱਤਾਧਾਰੀ ‘ਲਿਬਰਲ ਡੈਮੋਕ੍ਰੇਟਿਕ ਪਾਰਟੀ’ ਦੇ ਮੁਖੀ ਸ਼ਿਗੇਰੂ ਇਸ਼ੀਬਾ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਹੈ। ਇਸ਼ੀਬਾ ਨੂੰ ਸ਼ੁੱਕਰਵਾਰ ਨੂੰ ‘ਲਿਬਰਲ ਡੈਮੋਕ੍ਰੇਟਿਕ ਪਾਰਟੀ’ ਦਾ ਨੇਤਾ ਚੁਣਿਆ ਗਿਆ ਸੀ, ਤਾਂ ਕਿ ਉਹ ਫੂਮਿਓ ਕਿਸ਼ਿਦਾ ਦੀ ਜਗ੍ਹਾ ਲੈ ਸਕਣ।

ਦੱਸਣਯੋਗ ਹੈ ਕਿ ਫੂਮੀਓ ਕਿਸ਼ਿਦਾ ਦੇ ਮੰਗਲਵਾਰ ਸਵੇਰੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਇਸ਼ੀਬਾ ਲਈ ਅਗਲੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਦਾ ਰਾਹ ਪੱਧਰਾ ਹੋ ਗਿਆ ਸੀ। ਇਸ਼ੀਬਾ ਮੰਗਲਵਾਰ ਨੂੰ ਬਾਅਦ ਵਿੱਚ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰਨਗੇ।

ਕਿਸ਼ਿਦਾ ਨੇ ਆਪਣੇ 3 ਸਾਲ ਦੇ ਕਾਰਜਕਾਲ ਦੇ ਅੰਤ ਵਿਚ ਅਗਸਤ ‘ਚ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਸੰਸਦ ਵਿਚ ਵੋਟਿੰਗ ਤੋਂ ਬਾਅਦ ਇਸ਼ੀਬਾ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ, ਕਿਉਂਕਿ ਸੰਸਦ ਵਿਚ ਉਨ੍ਹਾਂ ਦੀ ਪਾਰਟੀ ਦੇ ਸੱਤਾਧਾਰੀ ਗਠਜੋੜ ਕੋਲ ਬਹੁਮਤ ਹੈ। ਇਸ ਤੋਂ ਬਾਅਦ ਇਸ਼ੀਬਾ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰਣਗੇ। ਇਸ਼ੀਬਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਮੰਗਲਵਾਰ ਨੂੰ ਰਸਮੀ ਤੌਰ ‘ਤੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ 27 ਅਕਤੂਬਰ ਨੂੰ ਸੰਸਦੀ ਚੋਣਾਂ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ। ਇਸ਼ੀਬਾ ਨੇ ਸੋਮਵਾਰ ਨੂੰ ਆਪਣੀ ਕੈਬਨਿਟ ਦਾ ਗਠਨ ਕਰਨ ਤੋਂ ਪਹਿਲਾਂ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦਾ ਐਲਾਨ ਕਰਦੇ ਹੋਏ ਚੋਣ ਤਾਰੀਖ ਦਾ ਜ਼ਿਕਰ ਕੀਤਾ। ਕਿਸ਼ਿਦਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਹੋਏ ਹਨ।