International
ਮਸ਼ਹੂਰ ਕੰਪਨੀ ਦਾ ਏਅਰਬਡਸ ਬਲਾਸਟ ਹੋਣ ਮਗਰੋਂ ਤੁਹਾਡੇ ਮਨੋ ਵੀ ਲੱਥ ਜਾਵੇਗਾ ਚਾਅ
ਜੇਕਰ ਤੁਸੀਂ ਵੀ ਪੂਰਾ ਦਿਨ ਈਅਰਬਡਸ ਦੀ ਵਰਤੋਂ ਕਰਦੇ ਹੋ ਅਤੇ ਕੰਨਾਂ ਵਿੱਚ ਲਾ ਕੇ ਸਾਰਾ ਦਿਨ ਘੁੰਮਦੇ ਰਹਿੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖ਼ਾਸ ਹੈ, ਕਿਉਂਕਿ ਜਦੋਂ ਤੁਸੀਂ ਇਹ ਖ਼ਬਰ ਪੜ੍ਹੋਗੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ। ਈਅਰਬਡਸ ਕਾਰਨ ਇਕ ਵਿਅਕਤੀ ਨੂੰ ਇੰਨਾ ਨੁਕਸਾਨ ਹੋਇਆ ਹੈ ਜਿਸ ਦੀ ਭਰਪਾਈ ਪੂਰੀ ਜ਼ਿੰਦਗੀ ਵੀ ਨਹੀਂ ਹੋ ਸਕਦੀ ਹੈ। ਇਸ ਲਈ ਈਅਰਬਡਸ ਦੀ ਵਰਤੋਂ ਸਾਵਧਾਨੀ ਨਾਲ ਕਰੋ ਅਤੇ ਜਰੂਰਤ ਤੋਂ ਵੱਧ ਸਮਾਂ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਦਰਅਸਲ ਇਕ ਔਰਤ ਦੇ ਕੰਨ ਵਿੱਚ ਈਅਰਬਡਸ ਫਟ ਗਿਆ ਹੈ ਜਿਸ ਤੋਂ ਬਾਅਦ ਉਸ ਦੀ ਸੁਣਨ ਸ਼ਕਤੀ ਖਤਮ ਹੋ ਗਈ ਮਤਲਬ ਕਿ ਹੁਣ ਉਸਨੂੰ ਜ਼ਿੰਦਗੀ ਭਰ ਸੁਣ ਨਹੀਂ ਸਕਦਾ।ਇਹ ਪੜ੍ਹ ਕੇ ਤੁਹਾਡੇ ਪੈਰਾ ਥੱਲਿਓ ਜ਼ਮੀਨ ਤਾਂ ਜ਼ਰੂਰ ਖ਼ਿਸਕ ਗਈ ਹੋਣੀ ਹੈ।
ਇਹ ਖ਼ਬਰ ਤੁਰਕੀ ਦੀ ਹੈ, ਜਿੱਥੇ ਸੈਮਸੰਗ ਗੈਲੇਕਸੀ ਈਅਰਬਡਸ FE ਔਰਤ ਦੇ ਕੰਨ ਵਿਚ ਫਟਿਆ ਹੈ, ਜਿਸ ਕਾਰਨ ਹੁਣ ਉਹ ਔਰਤ ਜ਼ਿੰਦਗੀ ਭਰ ਸੁਣਨ ਸ਼ਕਤੀ ਤੋਂ ਵਾਂਝੀ ਹੋ ਗਈ ਹੈ। ਇਸ ਘਟਨਾ ਦੀ ਰਿਪੋਰਟ ਸੈਮਸੰਗ ਦੇ ਤੁਰਕੀ ਫੋਰਮ ‘ਤੇ ਕੀਤੀ ਗਈ ਹੈ, ਜਿਸ ਕਾਰਨ ਕੰਪਨੀ ਦੇ ਨਵੇਂ ਸੈਮਸੰਗ ਗੈਲੇਕਸੀ ਈਅਰਬਡਸ FE ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਚੁੱਕੀ ਹੈ। ਫੋਰਮ ‘ਤੇ ਇਕ ਯੂਜ਼ਰ ਨੇ ਦਾਅਵਾ ਕੀਤਾ ਕਿ ਈਅਰਬਡਸ ਦੀ ਵਰਤੋਂ ਕਰਦੇ ਸਮੇਂ ਉਸ ਦੀ ਗਰਲਫ੍ਰੈਂਡ ਦੇ ਕੰਨ ਵਿੱਚ ਈਅਰਬਡ ਫਟ ਗਿਆ, ਜਿਸ ਕਾਰਨ ਉਸ ਦੀ ਸੁਣਨ ਦੀ ਸਮਰੱਥਾ ਖ਼ਤਮ ਹੋ ਗਈ।
ਸ਼ਿਕਾਇਤ ਤੋਂ ਬਾਅਦ ਸੈਮਸੰਗ ਨੇ ਨਵੇਂ ਈਅਰਬਡ ਦੇਣ ਦੀ ਪੇਸ਼ਕਸ਼ ਕੀਤੀ ਹੈ ਪਰ ਸੁਰੱਖਿਆ ਨੂੰ ਲੈ ਕੇ ਕੁਝ ਨਹੀਂ ਕਿਹਾ ਹੈ। ਸੈਮਸੰਗ ਨੇ ਇਸ ਪੂਰੇ ਮਾਮਲੇ ‘ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਇਸ ਘਟਨਾ ਤੋਂ ਬਾਅਦ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਹੋਰ ਯੂਜ਼ਰ ਅਜਿਹੀ ਘਟਨਾ ਦਾ ਸ਼ਿਕਾਰ ਹੋ ਸਕਦੇ ਹਨ। ਸੈਮਸੰਗ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾਣਗੇ।
ਰਿਪੋਰਟ ਮੁਤਾਬਕ ਪੀੜਤ ਉਪਭੋਗਤਾ ਸੈਮਸੰਗ ਵੱਲੋਂ ਜ਼ਿੰਮੇਵਾਰੀ ਨਾ ਲੈਣ ਤੋਂ ਨਿਰਾਸ਼ ਹੈ। ਇਹ ਘਟਨਾ ਸੈਮਸੰਗ ਦੇ ਗਲੈਕਸੀ ਨੋਟ 7 ਸੰਕਟ ਦੀ ਯਾਦ ਦਿਵਾਉਂਦੀ ਹੈ, ਜਦੋਂ ਸੈਮਸੰਗ ਨੂੰ ਲਗਾਤਾਰ ਬੈਟਰੀ ਅੱਗ ਲੱਗਣ ਤੋਂ ਬਾਅਦ ਆਪਣੇ ਸਮਾਰਟਫੋਨ ਨੂੰ ਗਲੋਬਲ ਰੀਕਾਲ ਜਾਰੀ ਕਰਨਾ ਪਿਆ ਸੀ।ਹੁਣ ਇਸ ਘਟਨਾ ਦੀ ਤੁਲਨਾ ਸੈਮਸੰਗ ਦੇ ਪਿਛਲੇ ਗਲੈਕਸੀ ਨੋਟ 7 ਬੈਟਰੀ ਸੰਕਟ ਨਾਲ ਕੀਤੀ ਜਾ ਰਹੀ ਹੈ।
