Connect with us

International

ਅਰਬ ਦੇਸ਼ਾਂ ‘ਚ ਫਸੇ ਲੋਕਾਂ ਦੀ ਮਦਦ ਲਈ ਪੰਜਾਬ ਸਰਕਾਰ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ

Published

on

ਇਜਰਾਇਲ-ਇਰਾਨ ਵਿਚਕਾਰ ਸ਼ੁਰੂ ਹੋਈ ਜੰਗ ਨੂੰ ਅੱਜ ਤੀਸਰਾ ਦਿਨ ਹੋ ਚੁੱਕਿਆ ਹੈ, ਜਿਸ ਦੇ ਚੱਲਦਿਆਂ ਅਰਬ ਦੇਸ਼ਾਂ ਵਿੱਚ ਰਹਿੰਦੇ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਪੰਜਾਬ ਸਰਕਾਰ ਇਨ੍ਹਾਂ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ। ਸਰਕਾਰ ਨੇ ਆਪਣਾ ਕੰਟਰੋਲ ਰੂਮ ਸਥਾਪਤ ਕੀਤਾ ਹੈ, ਜਿਸ ਵਿੱਚ ਲੈਂਡਲਾਈਨ ਅਤੇ ਵਟਸਐਪ ਨੰਬਰ ਜਾਰੀ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਨ੍ਹਾਂ ਨੰਬਰਾਂ ਤੇ ਸੰਪਰਕ ਸਰਕਾਰ ਆਪਣੇ ਪਰਿਵਾਰਾਂ ਦੀ ਮਦਦ ਕਰ ਸਕੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ। ਜਿਸ ਵਿੱਚ ਉਨ੍ਹਾਂ ਨੇ ਹੈਲਪਲਾਈਨ ਨੰਬਰਾਂ ਬਾਰੇ ਜਾਣਕਾਰੀ ਦਿੱਤੀ ਹੈ। ਉੱਧਰ, ਸਰਕਾਰ ਇਸ ਗੱਲ ਦਾ ਡਾਟਾ ਵੀ ਇਕੱਠਾ ਕਰਨ ਲਈ ਕੰਮ ਕਰ ਰਹੀ ਹੈ ਕਿ ਉਨ੍ਹਾਂ ਦੇ ਕਿੰਨੇ ਲੋਕ ਉੱਥੇ ਫਸੇ ਹੋਏ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਰਬ ਦੇਸ਼ਾਂ ਦੇ ਵਿਚ ਲੜਾਈ ਲੱਗਣ ਕਰਕੇ ਬਹੁਤ ਸਾਰੇ ਪੰਜਾਬੀ ਇਨ੍ਹਾਂ ਮੁਲਕਾਂ ਵਿਚ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ NRI Wing Punjab ਦੇ ਨੰਬਰ 24×7 Control Room 0172-2260042, 0172-2260043, Whatsapp No ,+91 94787 79112 ਜਾਰੀ ਕਰ ਰਹੇ ਹਾਂ ਜੇ ਕੋਈ ਖੁਦ ਜਾਂ ਉਹਨਾਂ ਦੇ ਪਰਿਵਾਰ ਦਾ ਮੈਂਬਰ ਇਨ੍ਹਾਂ ਮੁਲਕਾਂ ਵਿੱਚ ਫਸਿਆ ਹੈ ਤਾਂ ਤੁਰੰਤ ਸੰਪਰਕ ਕਰੋ। ਉਨ੍ਹਾਂ ਕਿਹਾ ਕਿ ਮੈਂ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਵਿਚ ਹਾਂ। ਜਲਦੀ ਉਹਨਾਂ ਨੂੰ ਅਸੀਂ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ।

ਦੱਸਣਯੋਗ ਹੈ ਕਿ ਦੁਬਈ, ਸ਼ਾਰਜਾਹ ਅਤੇ ਹੋਰ ਮਿਡਲ ਈਸਟ ਦੇਸ਼ਾਂ ਨੂੰ ਜਾਣ ਵਾਲੇ ਅਤੇ ਉੱਥੋਂ ਆਉਣ ਵਾਲੇ ਹਜਾਰਾਂ ਯਾਤਰੀ ਏਅਰਪੋਰਟਸ ਤੇ ਫਸੇ ਹੋਏ ਹਨ। ਉਡਾਣਾਂ ਅਚਾਨਕ ਰੱਦ ਹੋਣ ਅਤੇ ਅਗਲੇ ਸ਼ਡਿਊਲ ਬਾਰੇ ਕੋਈ ਸਪਸ਼ਟ ਜਾਣਕਾਰੀ ਨਾ ਮਿਲਣ ਕਾਰਨ ਯਾਤਰੀਆਂ ਵਿੱਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਵੱਖ-ਵੱਖ ਖਾੜੀ ਦੇਸ਼ਾਂ ਲਈ ਚੱਲਣ ਵਾਲੀਆਂ ਕਰੀਬ 10 ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਤਾਂ ਖਾੜੀ ਦੇਸ਼ਾਂ ਨੇ ਫਿਲਹਾਲ ਆਪਣੀਆਂ ਸਾਰੀਆਂ ਫਲਾਈਟਸ ਰੱਦ ਕਰ ਦਿੱਤੀਆਂ ਹਨ।