Connect with us

Punjab

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਪਟਿਆਲਾ ਜਥੇਬੰਦੀ ਦਾ ਕੀਤਾ ਐਲਾਨ

Published

on


ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜ਼ਿਲ੍ਹਾ ਪਟਿਆਲਾ ਦੀ ਜਥੇਬੰਦੀ ਦਾ ਵਿਸਥਾਰ ਕੀਤਾ ਗਿਆ।

ਪ੍ਰੈਸ ਕਾਨਫਰੰਸ ਵਿਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਅਗਵਾਈ ਵਿਚ ਹੇਠ ਲਿਖੇ ਅਹੁਦੇਦਾਰ ਨਿਯੁਕਤ ਕੀਤੇ ਗਏ ਅਤੇ ਇਹ ਅਹਿਦ ਲਿਆ ਗਿਆ ਕਿ ਪਾਰਟੀ ਨੂੰ ਜ਼ਿਲ੍ਹੇ ਤੋਂ ਲੈ ਕੇ ਪਿੰਡ ਦੀ ਇਕਾਈ ਦੇ ਬੂਥ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ ਤਾਂ ਕਿ ਆਉਣ ਵਾਲੇ ਸਮੇਂ ਵਿਚ 2022 ਦੀਆਂ ਪੰਜਾਬ ਵਿਚ ਹੋਣ ਜਾ ਰਹੀਆਂ ਚੋਣਾਂ ਦੇ ਸਬੰਧ ਵਿਚ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਗਲਤ ਨੀਤੀਆਂ ਪੰਜਾਬ ਦੀ ਹੋਈ ਤਬਾਹੀ, ਕਿਸਾਨਾਂ ’ਤੇ ਹੋ ਰਹੇ ਧੱਕੇ, ਬੇਰੁਜ਼ਗਾਰੀ ਦਾ ਵੱਧਣਾ, ਇੰਡਸਟਰੀ ਦਾ ਪੰਜਾਬ ਤੋਂ ਚਲੇ ਜਾਣਾ ਆਦਿ ਮੁੱਦਿਆਂ ਤੋਂ ਸਹੀ ਜਾਣਕਾਰੀ ਦੇ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪੰਜਾਬ ਦੇ ਕਿਸਾਨ ਲਈ, ਮਜ਼ਦੂਰ ਲਈ, ਮੁਲਾਜ਼ਮ ਲਈ, ਵਪਾਰੀਆਂ ਲਈ ਅਤੇ ਗਰੀਬ ਅਤੇ ਪੱਛੜੇ ਵਰਗਾਂ ਲਈ ਅਤੇ ਹੋਰ ਭੱਖਦੇ ਧਾਰਮਕ ਮਸਲਿਆਂ ਦੇ ਸਬੰਧ ਵਿਚ ਆਪਣਾ ਠੋਸ ਪ੍ਰੋਗਰਾਮ ਦੇਵੇਗਾ ਤਾਂ ਕਿ ਲੋਕਾਂ ਨੂੰ ਨਤਾਰਾ ਹੋ ਸਕੇ ਅਤੇ ਕਿਹੜੀ ਪਾਰਟੀ ਪੰਜਾਬ ਦੇ ਹਿੱਤਾਂ ਲਈ ਖੜੀ ਹੈ ਅਤੇ ਕਿਹੜੀ ਪਾਰਟੀ ਨਿੱਜੀ ਹਿੱਤਾਂ ਲਈ ਕੰਮ ਕਰ ਰਹੀ ਹੈ ਅਤੇ ਕਰਦੀ ਰਹੀ ਹੈ।