Punjab
ਅਮਰੀਕਾ ਦੇ ਸੈਕਰਾਮੈਂਟੋ ਕਾਉਂਟੀ ਦੇ ਗੁਰਦੁਆਰੇ ‘ਚ ਹੋਈ ਗੋਲੀਬਾਰੀ, ਦੋ ਸਿੱਖ ਨੌਜਵਾਨ ਜ਼ਖਮੀ

ਅਮਰੀਕਾ ਦੇ ਸੈਕਰਾਮੈਂਟੋ ਕਾਉਂਟੀ ਦੇ ਗੁਰਦੁਆਰੇ ਵਿੱਚ ਐਤਵਾਰ ਦੁਪਹਿਰ 2:30 ਵਜੇ ਗੋਲੀਬਾਰੀ ਹੋਈ। ਜਿਸ ਵਿੱਚ ਦੋ ਸਿੱਖ ਨੌਜਵਾਨ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਸ਼ੂਟਰ ਵੀ ਹੈ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਐਤਵਾਰ ਹੋਣ ਕਾਰਨ ਗੁਰਦੁਆਰੇ ਵਿੱਚ ਭਾਰੀ ਇਕੱਠ ਸੀ। ਸਥਾਨਕ ਸ਼ੈਰਿਫ (ਪੁਲਿਸ) ਦਫਤਰ ਦੇ ਬੁਲਾਰੇ ਅਮਰ ਗਾਂਧੀ ਦਾ ਕਹਿਣਾ ਹੈ ਕਿ ਇਸ ਨੂੰ ਨਫਰਤ-ਅਪਰਾਧ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਲੜਾਈ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ।
ਸ਼ੈਰਿਫ ਦੇ ਦਫ਼ਤਰ ਅਨੁਸਾਰ ਇਹ ਘਟਨਾ ਬਰੈਡਸ਼ਾਅ ਰੋਡ ਦੇ 7600 ਬਲਾਕ ‘ਤੇ ਸਥਿਤ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਵਿਖੇ ਵਾਪਰੀ। ਇਹ ਗੋਲੀਬਾਰੀ ਕਿਸੇ ਨਫ਼ਰਤ-ਅਪਰਾਧ ਨਾਲ ਸਬੰਧਤ ਨਹੀਂ ਹੈ। ਇਹ ਘਟਨਾ ਇਕ ਦੂਜੇ ਨੂੰ ਜਾਣਨ ਵਾਲੇ ਦੋ ਵਿਅਕਤੀਆਂ ਵਿਚਾਲੇ ਹੋਈ। ਉਸ ਨੇ ਦੱਸਿਆ ਕਿ ਲੜਾਈ ਦੋ ਜਾਣਕਾਰਾਂ ਵਿਚਕਾਰ ਹੋਈ ਸੀ। ਝਗੜਾ ਕਰ ਰਹੇ ਨੌਜਵਾਨਾਂ ‘ਚੋਂ ਇਕ ਨੇ ਗੋਲੀ ਚਲਾ ਦਿੱਤੀ, ਜੋ ਨੇੜੇ ਖੜ੍ਹੇ ਨੌਜਵਾਨਾਂ ‘ਤੇ ਲੱਗ ਗਈ। ਜਿਸ ਤੋਂ ਬਾਅਦ ਲੜਦੇ ਨੌਜਵਾਨਾਂ ਨੇ ਪਿਸਤੌਲ ਫੜੀ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਉਹ ਗੁਰਦੁਆਰੇ ਤੋਂ ਭੱਜ ਗਿਆ।
ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ
ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਜ਼ਖਮੀ ਸ਼ੂਟਰ ਨੂੰ ਵੀ ਹਿਰਾਸਤ ‘ਚ ਲੈ ਲਿਆ ਗਿਆ ਹੈ। ਜਦਕਿ ਦੂਜੇ ਸ਼ੂਟਰ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇੱਥੇ ਹਰ ਐਤਵਾਰ ਗੁਰਦੁਆਰੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜੋ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਦਾ ਹੈ। ਫਿਲਹਾਲ ਅਪਰਾਧ ਸਥਾਨ ਨੂੰ ਸੀਲ ਕਰ ਦਿੱਤਾ ਗਿਆ ਹੈ।