Punjab
ਹਦਾਇਤਾਂ ‘ਚ ਬਦਲਾਵ ਆਉਣ ਤੋਂ ਬਾਅਦ ਦੁਕਾਨਦਾਰ ਖੁਸ਼
ਸ਼ਨੀਵਾਰ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਸਨ ਜਿਸ ਨਾਲ ਉਹਨਾਂ ਦੇ ਕਾਰੋਬਾਰ ਤੇ ਬਹੁਤ ਬੁਰਾ ਅਸਰ ਪਿਆ ਸੀ ਅਤੇ ਹੁਣ ਸਰਕਾਰ ਵੱਲੋਂ ਸ਼ਨੀਵਾਰ ਦੁਕਾਨਾਂ ਖੋਲਣ ਦੇ ਆਦੇਸ਼ ਅਤੇ ਰਾਤ 9 ਵਜੇ ਤਕ ਦੁਕਾਨਾਂ ਖੋਲਣ ਦੇ ਫੈਸਲੇ ਨੂੰ ਲੈਕੇ ਉਹ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਨ।

8 ਸਤੰਬਰ (ਗੁਰਪ੍ਰੀਤ ਚਾਵਲਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਮਹਾਂਮਾਰੀ ਦੇ ਚਲਦੇ ਕਈ ਹਦਾਇਤਾਂ ‘ਚ ਬਦਲਾਵ ਨੂੰ ਲੈਕੇ ਦੁਕਾਨਦਾਰ ਖੁਸ਼ ਦਿਖਾਈ ਦੇ ਰਹੇ ਹਨ। ਜਿਥੇ ਪਹਿਲਾ ਦੁਕਾਨਾਂ ਬੰਦ ਹੋਣ ਦਾ ਸਮਾਂ 7 ਵਜੇ ਸੀ ਨੂੰ ਬਦਲ ਦਿਤਾ ਗਿਆ ਹੈ। ਜਿਸ ਕਰਕੇ ਦੁਕਾਨਦਾਰ ਸਰਕਾਰ ਦਾ ਧੰਨਵਾਦ ਕਰ ਰਹੇ ਹਨ ਅਤੇ ਸਮੇਂ ਵਧਾਉਂਣ ਦੇ ਫੈਸਲੇ ਦੇ ਨਾਲ ਹੀ ਸ਼ਨੀਵਾਰ ਦਾ ਲੌਕਡਾਊਨ ਖਤਮ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਪਹਿਲਾ ਹੀ ਮੰਦੀ ਦੀ ਮਾਰ ਹੇਠ ਹਨ ਅਤੇ ਉਸ ਦੇ ਨਾਲ ਹੀ ਪਹਿਲਾ ਦੁਕਾਨਾਂ ਦਾ ਸਮਾਂ ਵੀ ਘੱਟ ਸੀ ਅਤੇ ਸ਼ਨੀਵਾਰ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਸਨ ਜਿਸ ਨਾਲ ਉਹਨਾਂ ਦੇ ਕਾਰੋਬਾਰ ਤੇ ਬਹੁਤ ਬੁਰਾ ਅਸਰ ਪਿਆ ਸੀ ਅਤੇ ਹੁਣ ਸਰਕਾਰ ਵੱਲੋਂ ਸ਼ਨੀਵਾਰ ਦੁਕਾਨਾਂ ਖੋਲਣ ਦੇ ਆਦੇਸ਼ ਅਤੇ ਰਾਤ 9 ਵਜੇ ਤਕ ਦੁਕਾਨਾਂ ਖੋਲਣ ਦੇ ਫੈਸਲੇ ਨੂੰ ਲੈਕੇ ਉਹ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਨ।
Continue Reading