Punjab
ਵੀਕੈਂਡ ਲੋਕਡਾਊਨ ‘ਤੇ ਦੁਕਾਨਾਂ ਬੰਦ ਪਰ ਸੜਕਾਂ ‘ਤੇ ਦਿਖੀ ਲੋਕਾਂ ਦੀ ਭੀੜ
ਪਠਾਨਕੋਟ, 27 ਜੂਨ (ਮੁਕੇਸ਼ ਸੈਣੀ ): ਪੰਜਾਬ ਸਰਕਾਰ ਵੱਲੋਂ ਹਫਤੇ ਦੇ ਆਖਰੀ ਦੋ ਦਿਨ ਵਿਕੰਡ ਦੀ ਘੋਸ਼ਣਾ ਕੀਤੀ ਗਈ ਹੈ ਜਿਸ ਦੇ ਵਿੱਚ ਸ਼ਨੀਵਾਰ ਅਤੇ ਐਤਵਾਰ ਬਾਜ਼ਾਰ ਬੰਦ ਰਹਿਣਗੇ ਅਤੇ ਕਿਸੇ ਨੇ ਵੀ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਦੇ ਵਿੱਚ ਦਾਖਿਲ ਹੋਣ ਤਾਂ ਉਸ ਨੂੰ ਇ ਪਾਸ ਦੀ ਜ਼ਰੂਰਤ ਪਵੇਗੀ ਪਰ ਜੇ ਗੱਲ ਪਠਾਨਕੋਟ ਦੀ ਕਰੀਏ ਤਾਂ ਪਠਾਨਕੋਟ ਦੇ ਵਿੱਚ ਜ਼ਿਆਦਾਤਰ ਬਾਜ਼ਾਰ ਬੰਦ ਹੀ ਦੇਖੇ ਸਿਰਫ ਫਲ ਸਬਜ਼ੀਆਂ ਕਰਿਆਨਾ ਅਤੇ ਮੈਡੀਕਲ ਸਟੋਰ ਦੀਆਂ ਦੁਕਾਨਾਂ ਖੁੱਲ੍ਹੀਆਂ ਦਿੱਖੀਆਂ।
ਪਰ ਇਸ ਦੇ ਬਾਵਜੂਦ ਲੋਕ ਸੜਕਾਂ ਤੇ ਇਧਰ ਉਧਰ ਜਾਂਦੇ ਦਿਖਾਈ ਦੇ ਰਹੇ ਸਨ ਚਾਹੇ ਪੰਜਾਬ ਸਰਕਾਰ ਨੇ ਲਾਕਡਾਊਨ ਦੌਰਾਨ ਪੂਰਨ ਬੰਦ ਦੀ ਘੋਸ਼ਣਾ ਕੀਤੀ ਹੈ ਪਰ ਉਸ ਦੇ ਬਾਵਜੂਦ ਵੀ ਲੋਕ ਸੜਕਾਂ ਤੇ ਦਿਖ ਰਹੇ ਬਾਜ਼ਾਰ ਬੰਦ ਦੇ ਵਿੱਚ ਸਬਜ਼ੀ ਦੁਕਾਨਦਾਰਾਂ ਦਾ ਤਰਕ ਭੀ ਦੇਖਣ ਨੂੰ ਮਿਲਿਆ।
ਇਸ ਬਾਰੇ ਗੱਲ ਕਰਦੇ ਹੋਏ ਸਬਜ਼ੀ ਦੁਕਾਨਦਾਰਾਂ ਨੇ ਕਿਹਾ ਕਿ ਸਾਨੂੰ ਮਜਬੂਰ ਹੋ ਕੇ ਆਪਣੀਆਂ ਰੇਹੜੀਆਂ ਲਗਾਉਣੀਆਂ ਪੈ ਗਈਆਂ ਹਨ ਕਿਉਂਕਿ ਚਾਹੇ ਲੋਕ ਡਾਊਨ ਹੈ ਪਰ ਜੇ ਅਸੀਂ ਅੱਜ ਬੰਦ ਕਰ ਦਈਏ ਤਾਂ ਸਾਡੀ ਸਬਜ਼ੀ ਜਾਂ ਫਲ ਇੱਕ ਦੋ ਦਿਨ ਬੰਦ ਰਹਿਣ ਨਾਲ ਖਰਾਬ ਹੋ ਜਾਵੇਗਾ ਇਸ ਕਾਰਨ ਮਜਬੂਰੀ ਵੱਸ ਸਾਨੂੰ ਆਪਣੀਆਂ ਦੁਕਾਨਾਂ ਖੋਲ੍ਹਣੀਆਂ ਪੈ ਰਹੀਆਂ ਹਨ ਪਰ ਇਸ ਦੇ ਬਾਵਜੂਦ ਗ੍ਰਾਹਕ ਕੋਈ ਨਜ਼ਰ ਨਹੀਂ ਆ ਰਿਹਾ