Connect with us

Punjab

ਚੰਡੀਗੜ੍ਹ ‘ਚ 3 ਮਈ ਤੱਕ ਨਹੀਂ ਖੁੱਲਣਗੀਆਂ ਗੈਰਜ਼ਰੂਰੀ ਦੁਕਾਨਾਂ

Published

on

ਕੋਰੋਨਾ ਦਾ ਕਹਿਰ ਦੁਨੀਆ ਭਰ ‘ਚ ਫੈਲਿਆ ਹੋਇਆ ਹੈ ਜਿਸਦੇ ਕਰਕੇ ਲਾਕਡਾਊਨ ‘ਚ ਵਾਧਾ ਕੀਤਾ ਗਿਆ ਤਾਂ ਜੋ ਦੇਸ਼ ‘ਚ ਕੋਰੋਨਾ ਦੇ ਕਹਿਰ ਨੂੰ ਰੋਕਿਆ ਜਾ ਸਕੇ ਪਰ ਅਜਿਹਾ ਨਹੀਂ ਹੋਇਆ। ਕੋਰੋਨਾ ਦਾ ਕਹਿਰ ਲਾਕਡਾਉਨ ਲਗਾਉਣ ਤੋ ਬਾਅਦ ਵੀ ਜਾਰੀ ਹੈ।

ਦੱਸ ਦਈਏ ਚੰਡੀਗੜ੍ਹ ‘ਚ 3 ਮਈ ਤੋਂ ਪਹਿਲਾਂ ਦੁਕਾਨਾਂ ਨਹੀਂ ਖੁੱਲ੍ਹਣਗੀਆਂ। ਇਸ ਦੀ ਜਾਣਕਾਰੀ ਸਲਾਹਕਾਰ ਮਨੋਜ ਪਰਿਦਾ ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਚੰਡੀਗੜ੍ਹ ਕੰਟੇਨਮੈਂਟ ਜ਼ੋਨ ‘ਚ ਹੈ ਅਤੇ ਅਜੇ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਕੋਈ ਵੀ ਦੁਕਾਨ ਖੋਲ੍ਹਣ ਦੀ ਮਨਜ਼ੂਰੀ ਨਹੀਂ ਦੇ ਸਕਦੇ।

ਦਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ‘ਚ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਸੀ, ਜਿਸ ‘ਚ ਸਮਾਜਕ ਦੂਰੀ ਬਣਾਈ ਰੱਖਣ ਦੀ ਵੀ ਗੱਲ ਕਹੀ ਗਈ ਸੀ। ਇਸ ਤੋਂ ਇਲਾਵਾ ਅਹਿਤਿਆਤ ਦੇ ਤੌਰ ‘ਤੇ ਮਾਸਕ ਪਹਿਨਣ ਲਈ ਕਿਹਾ ਸੀ।

ਪਰ ਅਜਿਹੇ ਨਾਜ਼ੁਕ ਹਾਲਾਤਾਂ ਨੂੰ ਦੇਖਦੇ ਹੋਏ ਫ਼ੈਸਲਾ ਕੀਤਾ ਗਿਆ ਹੈ ਕਿ ਚੰਡੀਗੜ੍ਹ ‘ਚ 3 ਮਈ ਤੋਂ ਪਹਿਲਾ ਦੁਕਾਨਾਂ ਨਹੀਂ ਖੁੱਲਣਗੀਆਂ।