Corona Virus
ਹਸਪਤਾਲਾਂ ‘ਚ ਆਕਸੀਜਨ ਦੀ ਕਮੀ, ਕੁਝ ਘੰਟਿਆ ਦਾ ਬਚਿਆ ਸਟਾਕ

ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ‘ਚ ਆਤੰਕ ਇਨਾਂ ਜ਼ਿਆਦਾ ਫੈਲ ਗਿਆ ਹੈ ਕਿ ਕੋਰੋਨਾ ਸੰਕ੍ਰਮਿਤ ਲੋਕਾਂ ਦੀ ਗਿਣਤੀ ਦਿਨ ਪ੍ਰਤੀਦਿਨ ਵਧਦੀ ਹੀ ਜਾ ਰਹੀ ਹੈ। ਕੋਰੋਨਾ ਦੇ ਮਰੀਜ਼ ਇੰਨੇ ਕਿ ਜ਼ਿਆਦਾ ਵੱਧ ਗਏ ਹਨ ਕਿ ਦਿੱਲੀ-ਐਨਸੀਆਰ ‘ਚ ਹਸਪਤਾਲਾਂ ‘ਚ ਆਕਸੀਜਨ ਕਮੀ ਹੋਣ ਲੱਗ ਗਈ ਹੈ। ਨੋਇਡਾ ਤੇ ਗ੍ਰੇਟਰ ਨੋਇਡਾ ਦੇ ਕਈ ਕੋਵਿਡ ਹਸਪਤਾਲਾਂ ‘ਚ ਆਕਸੀਜਨ ਦੀ ਕਮੀ ਆਉਣ ਲੱਗ ਗਈ ਹੈ। ਆਕਸੀਜਨ ਦੀ ਕਮੀ ਇਸ ਲਈ ਆਉਣ ਲੱਗੀ ਕਿਉਂਕਿ ਕੋਰੋਨਾ ਦੇ ਮਾਮਲੇ ਸਭ ਤੋਂ ਜ਼ਿਆਦਾ ਉਧਰ ਆ ਰਹੇ ਹਨ। ਨੋਇਡਾ ਦੇ ਸੈਕਟਰ 39 ਕੋਵਿਡ ਹਸਪਤਾਲ ‘ਚ ਸਿਰਫ ਇਕ ਘੰਟੇ ਦੀ ਆਕਸੀਜਨ ਬਚੀ ਹੈ। ਪ੍ਰਬੰਧਨ ਕੋਲ ਡੀ ਟਾਈਪ 28 ਸਿਲੰਡਰ ਭਰੇ ਹੋਏ ਹਨ ਤੇ ਇਨ੍ਹਾਂ ‘ਚ 7000 ਲੀਟਰ ਗੈਸ ਹੁੰਦੀ ਹੈ ਜਦਕਿ 20 ਸਿਲੰਡਰ ਪ੍ਰਕਿਰਿਆ ‘ਚ ਲਾਏ ਗਏ ਹਨ।
ਆਕਸੀਜਨ ਦੀ ਕਮੀ ਹੋਣ ਦਾ ਕਾਰਨ ਇਹ ਵੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਹਸਪਤਾਲ ‘ਚ ਆਕਸੀਜਨ ਦੀ ਸਪਲਾਈ ‘ਚ ਦੇਰੀ ਹੋ ਰਹੀ ਹੈ। ਇਸ ਦੌਰਾਨ ਕਈ ਮਰੀਜ਼ਾ ਦੀ ਆਕਸੀਜਲ ਸਹੀ ਸਮੇਂ ਤੇ ਨਾ ਮਿਲਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਲੋਕਾਂ ਦੇ ਪਰਿਵਾਰਕ ਮੈਂਬਰ ਹਸਪਤਾਲ ਵਾਲੀਆਂ ਨੂੰ ਦੋਸ਼ੀ ਠਹਰਾ ਰਹੇ ਹਨ ।