Connect with us

Sports

ਸ਼੍ਰੇਅਸ ਅਈਅਰ ਨੇ ਕਿਹਾ ਆਈ.ਪੀ.ਐਲ ਤਕ ਜਲਦ ਹੀ ਠੀਕ ਹੋ ਜਾਵਾਂਗਾ

Published

on

shreyas iyer

ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਕਿਹਾ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਬਾਕੀ ਬਚੇ ਮੈਚਾਂ ‘ਚ ਖੇਡਣ ਲਈ ਫਿੱਟ ਹੋ ਜਾਣਗੇ ਪਰ ਇਸ ਬਾਰੇ ਨਹੀਂ ਪਤਾ ਹੈ ਕਿ ਉਨ੍ਹਾਂ ਨੂੰ ਫਿਰ ਤੋਂ ਦਿੱਲੀ ਕੈਪੀਟਲਸ ਦਾ ਕਪਤਾਨ ਬਣਾਇਆ ਜਾਏਗਾ। ਇਹ 26 ਸਾਲਾ ਬੱਲੇਬਾਜ਼ ਇੰਗਲੈਂਡ ਖ਼ਿਲਾਫ਼ ਸੀਰੀਜ਼ ਦੌਰਾਨ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦੇ ਖੱਬੇ ਮੋਢੇ ’ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਆਈ.ਪੀ.ਐਲ. ਤੋਂ ਬਾਹਰ ਹੋ ਗਏ ਸਨ। ਅਈਅਰ ਦੀ ਗੈਰ-ਮੌਜੂਦਗੀ ਵਿਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਕੈਪੀਟਲਸ ਦਾ ਕਪਤਾਨ ਬਣਾਇਆ ਗਿਆ ਸੀ। ਜੈਵ ਸੁਰੱਖਿਅਤ ਵਾਤਾਵਰਣ ਵਿਚ ਕੋਵਿਡ-19 ਦੇ ਮਾਮਲੇ ਪਾਏ ਜਾਣ ਮਗਰੋਂ ਜਦੋਂ ਲੀਗ ਨੂੰ ਮੁਲਤਵੀ ਕੀਤਾ ਗਿਆ ਸੀ, ਉਦੋਂ ਦਿੱਲੀ ਦੀ ਟੀਮ ਅੰਕ ਸੂਚੀ ਵਿਚ ਸਿਖ਼ਰ ’ਤੇ ਸੀ। ਅਈਅਰ ਨੇ ਕਿਹਾ, ‘ਮੇਰੇ ਮੋਢੇ ਦੀ ਇਲਾਜ਼ ਪ੍ਰਕਿਰਿਆ ਮੈਨੂੰ ਲੱਗਦਾ ਹੈ ਪੂਰੀ ਹੋ ਗਈ ਹੈ। ਹੁਣ ਇਹ ਤਾਕਤ ਹਾਸਲ ਕਰਨ ਦੇ ਆਖ਼ਰੀ ਪੜਾਅ ਵਿਚ ਹੈ।’ ਉਨ੍ਹਾਂ ਨੇ ਕਿਹਾ, ‘ਇਸ ਵਿਚ ਲੱਗਭਗ ਇਕ ਮਹੀਨੇ ਦਾ ਸਮਾਂ ਲੱਗੇਗਾ। ਅਭਿਆਸ ਚੱਲ ਰਿਹਾ ਹੈ। ਇਸ ਦੇ ਇਲਾਵਾ ਮੈਨੂੰ ਲੱਗਦਾ ਹੈ ਕਿ ਮੈਂ ਆਈ.ਪੀ.ਐੱਲ. ਲਈ ਉਪਲਬੱਧ ਰਹਾਂਗਾ।’