Connect with us

India

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ATTACH ਹੋਇਆ ਰਿਲੀਜ਼

Published

on

SIDHU MOOSEWALA : ਮਸ਼ਹੂਰ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆ ‘ਚ ਨਹੀਂ ਰਹੇ ਪਰ ਅੱਜ ਵੀ ਉਨ੍ਹਾਂ ਦੀ ਫੈਨ ਫਾਲੋਇੰਗ ‘ਚ ਕੋਈ ਕਮੀ ਨਹੀਂ ਆਈ ਹੈ। ਸਿੱਧੂ ਮੂਸੇਵਾਲਾ ਦਾ ਇੱਕ ਗੀਤ ਰਿਲੀਜ਼ ਹੋ ਗਿਆ ਹੈ ਜਿਸਦਾ ਨਾਮ ਹੈ ਅਟੈਚ ਹੈ । ਇਸ ਗੀਤ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਗੀਤ ਨੂੰ ਪਿਆਰ ਦੇ ਰਹੇ ਹਨ। ਇਹ ਗਾਣਾ ਸਿੱਧੂ ਮੂਸੇਵਾਲਾ ਦੇ youtube ਅਕਾਊਂਟ ‘ਤੇ ਰਿਲੀਜ਼ ਹੋਇਆ ਹੈ ਤੁਸੀ ਉੱਥੇ ਜਾ ਕੇ ਦੇਖ ਸਕਦੇ ਹੋ।

ਸੋਸ਼ਲ ਮੀਡੀਆ ਨੇ ਗਾਣੇ ਦਾ ਪੋਸਟਰ ਕੀਤਾ ਰਿਲੀਜ਼…..

ਇਸ ਗੀਤ ਦਾ ਪੋਸਟਰ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਸਾਫ ਹੈ ਕਿ ਮਰਹੂਮ ਗਾਇਕ ਦੇ ਰਿਲੀਜ਼ ਹੋਣ ਵਾਲੇ ਗੀਤ ਦਾ ਨਾਂ ‘ਅਟੈਚ’ ਹੈ। ਇਸ ਗੀਤ ਨੂੰ ਸਟੀਲ ਬੈਂਗਲਸ ਅਤੇ ਫਰੈਡੋ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਮੂਸੇਵਾਲਾ ਦਾ ਇਸ ਸਾਲ ਦਾ ਇਹ ਤੀਜਾ ਗੀਤ ਹੈ।

 

ਇਸ ਨੂੰ ਸਟੀਲ ਬੈਂਗਲਜ਼ ਅਤੇ ਫਰੇਡੋ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਤੀਜਾ ਗੀਤ ਹੈ ਜੋ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦੇ ਬੋਲ ਜਾਂ ਹੋਰ ਜਾਣਕਾਰੀ ਹਾਲੇ ਤਕ ਸਾਂਝੀ ਨਹੀਂ ਕੀਤੀ ਗਈ। ਇਸ ਸਾਲ ਦੇ ਸ਼ੁਰੂ ਵਿੱਚ ਮੂਸੇਵਾਲਾ ਦਾ ਸੰਨੀ ਮੈਲਟਨ ਨਾਲ ਪਹਿਲਾ ਗੀਤ ਰਿਲੀਜ਼ ਹੋਇਆ ਸੀ। ਗੀਤ ਦਾ ਨਾਂ 410 ਸੀ ਜਦਕਿ ਜੂਨ ਮਹੀਨੇ ਵਿੱਚ ਬ੍ਰਿਟਿਸ਼ ਗਾਇਕ ਅਤੇ ਰੈਪਰ ਸਟੀਫਲੋਨ ਡੌਨ ਨਾਲ ਦੂਜਾ ਗੀਤ ਰਿਲੀਜ਼ ਹੋਇਆ ਸੀ ਜਿਸਦਾ ਨਾਮ ‘ਡਾਇਲੇਮਾ’ ਸੀ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਹਿਲਾਂ ਹੀ ਦਾਅਵਾ ਕਰ ਚੁੱਕੇ ਹਨ ਕਿ ਸਿੱਧੂ ਮੂਸੇਵਾਲਾ ਦੇ ਇੰਨੇ ਗੀਤ ਤਿਆਰ ਹਨ ਕਿ ਉਹ ਅਗਲੇ 10 ਸਾਲਾਂ ਤੱਕ ਰਿਲੀਜ਼ ਹੋ ਸਕਦੇ ਹਨ। ਉਧਰ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਨੂੰ ਲੈ ਕੇ ਮਾਪਿਆਂ ਅਤੇ ਉਸ ਦੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ‘ਐੱਸਵਾਈਐੱਲ’, ‘ਵਾਰ’, ‘ਵਾਚ-ਆਊਟ’, ‘ਮੋਰਨੀ’, ‘ਮੇਰਾ ਨਾਮ’ ਗੀਤ ਰਿਲੀਜ਼ ਹੋ ਚੁੱਕੇ ਹਨ।