Connect with us

India

ਯੂਪੀ ਪੁਲਿਸ ਨੇ ਸਿੱਖ ਵਿਦਿਆਰਥੀ ਨਾਲ ਕੀਤਾ ਮਾੜਾ ਵਿਵਹਾਰ

Published

on

ਯੂਪੀ ਪੁਲਿਸ ਵੱਲੋਂ ਇੱਕ ਸਿੱਖ ਵਿਦਿਆਰਥੀ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਉੱਥੇ ਹੀ ਇਸ ਘਟਨਾ ਦੇ ਪੀੜਤ ਸਿੱਖ ਵਿਦਿਆਰਥੀ ਗੁਰਸਿਮਰ ਸੇਤੀਆ ਵੱਲੋਂ  ਟਵਿੱਟਰ ‘ਤੇ ਟਵੀਟ ਕਰਦਿਆਂ ਇਸ ਸਬੰਧੀ ਇਲਜ਼ਾਮ ਲਾਏ ਗਏ ਕਿ 6 ਜੂਨ ਦੀ ਸ਼ਾਮ ਨੂੰ ਆਗਰਾ ਵਿਖੇ ਉੱਤਰ ਪ੍ਰਦੇਸ਼ ਪੁਲਿਸ ਦੇ ਕਰਮਚਾਰੀਆਂ ਵੱਲੋਂ ਉਸ ਨਾਲ ਮਾੜਾ ਵਿਵਹਾਰ ਕੀਤਾ ਗਿਆ, ਉਸ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਵੀ ਕੀਤੀ ਗਈ।

ਇਸ ਸਬੰਧੀ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਦੱਸਿਆ ਕਿ ਇੱਕ ਸਿੱਖ ਵਿਦਿਆਰਥੀ ਗੁਰਸਿਮਰ ਸੇਤੀਆ ਨਾਲ ਪੁਲਿਸ ਵੱਲੋਂ ਮਾੜਾ ਵਿਵਹਾਰ ਕੀਤਾ ਗਿਆ ਹੈ ਇੱਥੋਂ ਤੱਕ ਕਿ ਵਿਦਿਆਰਥੀ ਨਾਲ ਪੁਲਿਸ ਮੁਾਲਜ਼ਮਾਂ ਵੱਲੋਂ ਗਾਲੀ-ਗਲੋਚ ਕੀਤਾ ਗਿਆ ਅਤੇ ਉਸ ਦੇ ਵਾਲ ਵੀ ਪੱਟ ਦਿੱਤੇ ਗਏ। ਜਿਸ ਤੋਂ ਬਾਅਦ ਮਨਜਿੰਦਰ ਸਿਰਸਾ ਵੱਲੋਂ ਇਸ ਮਾੜੀ ਹਰਕਤ ਨੂੰ ਅੰਜਾਮ ਦੇਣ ਵਾਲੇ ਪੁਲਿਸ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।