Punjab
17 ਜੂਨ ਤੋਂ ਬਾਅਦ ਨਵੇਂ ਚੇਅਰਮੈਨ ਦੀ ਨਿਯੁਕਤੀ ਤੱਕ ਵੈਟ ਟ੍ਰਿਬਿਊਨਲ ਦੇ ਸਿੰਗਲ ਮੈਂਬਰ ਕੋਲ ਟ੍ਰਿਬਿਊਨਲ ਦੇ ਕੰਮਕਾਜ ਦੀਆਂ ਹੋਣਗੀਆਂ ਸ਼ਕਤੀਆਂ

ਚੰਡੀਗੜ੍ਹ, :
ਪੰਜਾਬ ਵੈਲਿਊ ਐਡਿਡ ਟੈਕਸ ਐਕਟ, 2005 ਦੀ ਧਾਰਾ 5(1) (ਸੀ) ਅਤੇ ਧਾਰਾ 5(2) ਅਨੁਸਾਰ, 17 ਜੂਨ, 2022 ਤੋਂ ਬਾਅਦ, ਧਾਰਾ 5(1) (ਸੀ) ਵਿੱਚ ਦਰਸਾਏ ਅਨੁਸਾਰ ਵੈਟ ਟ੍ਰਿਬਿਊਨਲ ਦੇ ਸਿੰਗਲ ਮੈਂਬਰ ਕੋਲ ਨਵੇਂ ਚੇਅਰਮੈਨ ਦੀ ਨਿਯੁਕਤੀ ਤੱਕ ਟ੍ਰਿਬਿਊਨਲ ਦੇ ਕੰਮਕਾਜ ਦੀਆਂ ਸ਼ਕਤੀਆਂ ਹੋਣਗੀਆਂ।
ਪੰਜਾਬ ਵੈਟ ਐਕਟ ਦੀ ਧਾਰਾ 5(2) ਤਹਿਤ ਹੁਣ ਤੋਂ ਚੇਅਰਮੈਨ ਜਾਂ ਸਿੰਗਲ ਮੈਂਬਰ ਦੇ ਬੈਂਚ ਅੱਗੇ ਰੱਖੇ ਗਏ ਸਾਰੇ ਕੇਸਾਂ ਦੀ ਕਾਰਵਾਈ ਟ੍ਰਿਬਿਊਨਲ ਦੇ ਮਾਨਯੋਗ ਸਿੰਗਲ ਮੈਂਬਰ ਕਰਨਗੇ। ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ ਦਿੱਤੀ।