Punjab
ਬੀ.ਐਸ.ਐਫ.ਦੀ 117 ਬਟਾਲੀਅਨ ਵੱਲੋਂ ਬੀਓਪੀ ਸਿੰਘੋਕੇ ‘ਚ ਕਰਵਾਇਆ ਗਿਆ ਸਿਵਕ ਐਕਸ਼ਨ ਪ੍ਰੋਗਰਾਮ

17 ਫਰਵਰੀ 2024: ਭਾਰਤ ਪਾਕਿਸਤਾਨ ਸਰਹੱਦ ਤੇ ਸਥਿਤ ਬੀਐਸਐਫ ਦੀ 117 ਬਟਾਲੀਅਨ ਵਲੋਂ ਬੀਓਪੀ ਸਿੰਘੋਕੇ ‘ਚ ਸਰਹੱਦੀ ਖੇਤਰ ਦੇ ਲੋਕਾਂ ਨਾਲ ਆਪਸੀ ਤਾਲਮੇਲ ਵਧਾਉਣ ਲਈ ਸਵਿਕ ਐਕਸ਼ਨ ਪ੍ਰੋਗਰਾਮ ਕਰਵਾਇਆ ਗਿਆ| ਜਿਸ ਵਿੱਚ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਤੇ ਸਕੂਲਾਂ ਲਈ ਖੇਡਾਂ ਦੇ ਸਮਾਨ ਦਿੱਤੇ ਗਏ ਤੇ ਨਾਲ ਹੀ ਕਿਸਾਨਾਂ ਨੂੰ ਕਿਸਾਨੀ ‘ਚ ਵਰਤਿਆ ਜਾਣ ਵਾਲਾ ਸਮਾਨ ਵੀ ਵੰਡਿਆ ਗਿਆ|
ਬੀਐਸਐਫ ਦੀ 117 ਬਟਾਲੀਅਨ ਦੇ ਕਮਾਂਡਰ ਬ੍ਰਿਜ ਮੋਹਨ ਨੇ ਕਿਹਾ ਕਿ ਬੀਐਸਐਫ ਜਿੱਥੇ ਬਾਰਡਰ ਤੇ ਦੇਸ਼ ਦੀ ਰਾਖੀ ਕਰਦੀ ਹੈ| ਉੱਥੇ ਹੀ ਸਰਹੱਦੀ ਖੇਤਰ ਦੇ ਲੋਕਾਂ ਦਾ ਵੀ ਧਿਆਨ ਰੱਖਦੀ ਹੈ| ਉਸੇ ਦੇ ਹੀ ਚਲਦਿਆਂ ਇਹ ਸਵਿਕ ਐਕਸ਼ਨ ਪ੍ਰੋਗਰਾਮ ਕਰਵਾਇਆ ਗਿਆ ਹੈ| ਜਿਸ ਵਿੱਚ ਕਿਸਾਨਾਂ ਨੂੰ ਕਿਸਾਨੀ ਲਈ ਵਰਤਿਆ ਜਾਣ ਵਾਲਾ ਜਰੂਰੀ ਸਮਾਨ ਅਤੇ ਬੱਚਿਆਂ ਦੇ ਖੇਡਣ ਲਈ ਸਕੂਲਾਂ ਵਾਸਤੇ ਸਮਾਨ ਦਿੱਤਾ ਗਿਆ ਹੈ ਤੇ ਜਰੂਰਤਮੰਦਾਂ ਲਈ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ| ਸਰਹੱਦੀ ਖੇਤਰ ਦੇ ਲੋਕਾਂ ਨਾਲ ਇਸੇ ਤਰ੍ਹਾਂ ਹੀ ਪਿਆਰ ਨੂੰ ਬਰਕਰਾਰ ਰੱਖਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਹੈ| ਉਹ ਹਮੇਸ਼ਾ ਬੀਐਸਐਫ ਫੋਰਸ ਦਾ ਸਾਥ ਦੇਣ ਜੋ ਕਿ ਪੰਜਾਬ ਦੀਆਂ ਸਰਹੱਦਾਂ ਤੋਂ ਸਮਗਲਿੰਗ ਵਰਗੀਆਂ ਚੀਜ਼ਾਂ ਨੂੰ ਖਤਮ ਕੀਤਾ ਜਾ ਸਕੇ|