Politics
ਮਾਮੂਲੀ ਕਣਕ ਮੁੱਲ ਵਧਾ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਦੇ ਰਹੇ ਨੇ ਮਿੱਠੀ ਗੋਲੀ
ਕਣਕ ਦਾ ਐੱਮ ਐੱਸ ਪੀ 50 ਰੁਪਏ ਵੱਧ ਕੇ 1,975 ਰੁਪਏ ਕੀਤਾ

ਮੋਦੀ ਸਰਕਾਰ ਵੱਲੋਂ ਹਾੜ੍ਹੀ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਵਾਧਾ
ਕਣਕ ਦਾ ਐੱਮ ਐੱਸ ਪੀ 50 ਰੁਪਏ ਵੱਧ ਕੇ 1,975 ਰੁਪਏ ਕੀਤਾ
ਕੈਪਟਨ ਵੱਲੋਂ ਸਮਰਥਨ ਮੁੱਲ ‘ਚ ਮਾਮੂਲੀ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ
‘ਸਰਕਾਰ ਦਾ ਇਹ ਬੇਰਹਿਮ ਕਦਮ ‘
22 ਸਤੰਬਰ :ਖੇਤੀ ਆਰਡੀਨੈਂਸ ਪਾਸ ਹੋਣ ਕਾਰਨ ਕਿਸਾਨਾਂ ਵਿੱਚ ਗੁੱਸਾ ਕਿਸੇ ਲਾਵੇ ਵਾਂਗ ਫੱਟਿਆ ਹੈ। ਕੇਂਦਰ ਸਰਕਾਰ ਹੁਣ ਕਿਸਾਨਾਂ ਦੇ ਗੁੱਸੇ ਨੂੰ ਠੰਡਾ ਕਰਨ ਲਈ ਠੰਡੇ ਪਾਣੀ ਦੇ ਛਿੱਟੇ ਮਾਰ ਰਹੀ ਹੈ। ਕਿਸਾਨਾਂ ਦੇ ਇਸ ਰੋਸ-ਪ੍ਰਦਰਸ਼ਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ’ਚ 50 ਰੁਪਏ ਤੱਕ ਦਾ ਵਾਧਾ ਕੀਤਾ ਹੈ। ਇਸ ਤਰ੍ਹਾਂ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ ਪਿੱਛਲੇ ਸਾਲ 1925 ਦੇ ਮੁਕਾਬਲੇ ਇਸ ਵਾਰ 50 ਰੁਪਏ ਵਾਧੇ ਨਾਲ 1975 ਰੁਪਏ ਪ੍ਰਤੀ ਕੁਇੰਟਲ ਹੋਵੇਗਾ। ਕਣਕ ਦਾ ਐੱਮ ਐੱਸ ਪੀ ਹੁਣ 50 ਰੁਪਏ ਵੱਧ ਗਿਆ ਹੈ।
ਇਸ ਤਰ੍ਹਾਂ ਕੇਂਦਰ ਸਰਕਾਰ ਦੁਆਰਾ ਕਣਕ ਦੀ ਫ਼ਸਲ ਤੇ ਕੀਤੇ ਮਾਮੂਲੀ ਜਿਹੇ ਵਾਧੇ ਵਿੱਚ ਬਹੁਤ ਸਾਰੀਆਂ ਰਾਜਤੀਨਿਕ ਨੇ ਹਸਤੀਆਂ ਆਪਣੇ ਵਿਚਾਰ ਦਿੱਤੇ ਹਨ।
ਸ਼੍ਰੋਮਣੀ ਅਕਾਲੀ ਦਲ ਤੋਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਸ਼ੋਸਲ ਮੀਡੀਆ ਅਕਾਊਂਟ ਰਾਹੀਂ ਕਿਹਾ ਕਿ “ਕੇਂਦਰ ਸਰਕਾਰ ਵੱਲੋਂ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ 50 ਰੁਪਏ ਦਾ ਮਾਮੂਲੀ ਵਾਧਾ ਕਿਸਾਨਾਂ ਲਈ ਵੱਡੀ ਮਾਯੂਸੀ ਹੈ ਜੋ ਪਹਿਲਾਂ ਹੀ ਆਪਣੀ ਜਿਣਸ ਦਾ ਸਹੀ ਭਾਅ ਨਾ ਮਿਲਣ ਖਿਲਾਫ ਸੰਘਰਸ਼ ਕਰ ਰਹੇ ਹਨ। ਇਸ ਨਾਂ-ਮਾਤਰ ਕੀਤੇ ਗਏ ਵਾਧੇ ਨਾਲ ਤਾਂ ਜਿਣਸ ਦੀ ਪੈਦਾਵਾਰ ’ਤੇ ਹੋ ਰਿਹਾ ਵਾਧੂ ਖਰਚ ਵੀ ਪੂਰਾ ਨਹੀਂ ਹੋ ਸਕੇਗਾ। ਇਸਦੇ ਨਾਲ ਹੋਰ ਜਿਣਸਾਂ ਲਈ ਐਲਾਨਿਆ ਘੱਟੋ ਘੱਟ ਸਮਰਥਨ ਮੁੱਲ ਬੇਮਾਇਨਾ ਹੋ ਜਾਂਦਾ ਹੈ ਕਿਉਂਕਿ ਇਹਨਾਂ ਜਿਣਸਾਂ ਲਈ ਯਕੀਨੀ ਖਰੀਦ ਦੇ ਪ੍ਰਬੰਧ ਹੀ ਨਹੀਂ ਹਨ।”
ਉਸਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਦੇ ਇਸ ਫ਼ੈਸਲੇ ਤੇ ਟਿੱਪਣੀ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸ਼ੋਸਲ ਮੀਡੀਆ ਅਕਾਊਂਟ ਰਾਹੀਂ ਕਿਹਾ “ਹਾੜੀ ਦੀਆਂ 5 ਫ਼ਸਲਾਂ ‘ਤੇ ਕੇਂਦਰ ਸਰਕਾਰ ਵੱਲੋਂ ਵਧਾਈ ਗਈ ਮਾਮੂਲੀ ਜਿਹੀ ਐਮਐਸਪੀ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ ਜੋ ਕਿ ਕੇਂਦਰ ਸਰਕਾਰ ਤੋਂ ਲਿਖਤ ਵਿੱਚ ਭਰੋਸੇ ਦੀ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀ ਐਮਐਸਪੀ ਖ਼ਤਮ ਨਹੀਂ ਕੀਤੀ ਜਾਵੇਗੀ। ਕਿਸਾਨਾਂ ਨੂੰ ਆਪਣੀ ਰੋਜ਼ੀ-ਰੋਟੀ ਦੀ ਸੁਰੱਖਿਆ ਚਾਹੀਦੀ ਹੈ ਜਿਸ ਲਈ ਉਹ ਪ੍ਰਦਰਸ਼ਨ ਕਰ ਰਹੇ ਹਨ। ਅਫਸੋਸ ਹੈ ਕਿ ਕੇਂਦਰ ਸਰਕਾਰ, ਪਰਾਲੀ ਪ੍ਰਬੰਧਨ ਲਈ 100 ਰੁਪਏ ਪ੍ਰਤੀ ਕੁਇੰਟਲ ਦੇ ਬੋਨਸ ਦਾ ਐਲਾਨ ਕਰਨ ਵਿੱਚ ਵੀ ਅਸਫਲ ਰਹੀ ਹੈ।”
ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀ ਆਪਣੇ ਸ਼ੋਸਲ ਮੀਡੀਆ ਅਕਾਊਂਟ ਤੇ ਇਸ ਨਵੇਂ ਮੁੱਲ ਨੂੰ ਦਰਸਾਇਆ ਹੈ ਅਤੇ ਬੀਜੇਪੀ ਦਾ ਗੁਣਗਾਨ ਕੀਤਾ ਹੈ ਤੋਮਰ ਨੇ ਲਿਖਿਆ “ਕਿ ਕਣਕ ਦਾ ਨਵਾਂ ਮੁੱਲ 1975 ਰੁਪਏ ਪ੍ਰਤੀ ਕੁਇੰਟਲ,ਸਮਰਥਨ ਮੁੱਲ ਵਿੱਚ 50 ਰੁਪਏ ਪ੍ਰਤੀ ਕੁਇੰਟਲ ਵਾਧਾ ,ਸਮਰਥਨ ਮੁੱਲ ਵਿੱਚ 2.6 ਪ੍ਰਤੀਸ਼ਤ ਵਾਧਾ,ਲਾਗਤ ਮੁੱਲ ਤੇ ਕਿਸਾਨਾਂ ਨੂੰ ਹੋਵੇਗਾ 106 ਪ੍ਰਤੀਸ਼ਤ ਮੁਨਾਫ਼ਾ”
ਇਸਦੇ ਬਾਅਦ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਬੀਜੇਪੀ ਦੀ ਸੱਚੀ ਸਾਥਣ ਹੋਣ ਦਾ ਸਬੂਤ ਦਿੰਦੇ ਹੋਏ ਅਤੇ ਪੰਜਾਬ ਦੇ ਕਿਸਾਨਾਂ ਨੂੰ ਮਿੱਠੀ ਗੋਲੀ ਦੇ ਰੂਪ ਵਿੱਚ ਪੰਜਾਬੀ ਭਾਸ਼ਾ ਵਿੱਚ ਟਵੀਟ ਪਾਇਆ ਹੈ ਤੇ ਕਿਹਾ ਹੈ “ਪੀਐੱਮ @narendramodi ਜੀ ਦੀ ਸਰਕਾਰ ਨੇ ਕਣਕ ਦਾ #MSP2013–14 ਦੇ ₹1400 ਤੋਂ 41% ਵਧਾ ਕੇ 2020–21 ਵਿੱਚ ₹1975 ਕੀਤਾ। ਇਹ ਮੋਦੀ ਸਰਕਾਰ ਦੇ ਕਿਸਾਨਾਂ ਨੂੰ ਦਿੱਤੇ ਕਈ ਲਾਭਾਂ ਵਿੱਚੋਂ ਇੱਕ ਹੈ। ਕਾਂਗਰਸ ਭਲੀਭਾਂਤ ਜਾਣਦੀ ਹੈ ਕਿ ਉਹ ਕਿਸਾਨਾਂ ਦਾ ਸਮਰਥਨ ਗੁਆ ਚੁੱਕੀ ਹੈ ਤੇ ਕੂੜ ਪ੍ਰਚਾਰ ਫੈਲਾ ਰਹੀ ਹੈ।#MSPHaiAurRahega
ਇੱਥੇ ਸਮ੍ਰਿਤੀ ਇਰਾਨੀ ਨੇ ਕਾਂਗਰਸ ਤੇ ਵੀ ਸ਼ਬਦੀ ਹਮਲਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਿਸਾਨਾਂ ਨੂੰ ਦਿੱਤਾ ਮਾਮੂਲੀ ਜਿਹਾ ਲਾਲਚ ਹੈ,ਜਾਂ ਕਹਿ ਲੋ ਕਿਸਾਨਾਂ ਦੇ ਗੁੱਸੇ ਨੂੰ ਘੱਟ ਕਰਨ ਦੀ ਕੋਸ਼ਿਸ਼ ਹੈ,ਹੋਰ ਕੁਝ ਨਹੀਂ।
Continue Reading