Health
ਛੋਟੀ ਇਲਾਇਚੀ ਸਿਹਤ ਲਈ ਇੱਕ ਵੱਡਾ ਵਰਦਾਨ , ਮੂੰਹ ਤੋਂ ਪੇਟ ਤੱਕ ਦੀਆਂ ਬਿਮਾਰੀਆਂ ਨੂੰ ਕਰੇ ਠੀਕ, ਜਾਣੋ ਇਸਦੇ ਫ਼ਾਇਦੇ
ਕਹਿੰਦੇ ਹਨ ਕਿ ਜਿਨ੍ਹਾਂ ਨਿੱਕਾ ਉਹਨਾਂ ਹੀ ਤਿੱਖਾ ਹੁੰਦਾ ਹੈ ਇਸੇ ਤਰ੍ਹਾਂ ਛੋਟੀ ਹਰੀ ਇਲਾਇਚੀ ਹੈ| ਜਿਸ ਦੀ ਦੀ ਵਰਤੋਂ ਸਿਰਫ਼ ਮਸਾਲੇ ਅਤੇ ਮਾਊਥ ਫ੍ਰੈਸਨਰ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਪਰ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਇਲਾਇਚੀ ਕਈ ਤਰੀਕਿਆਂ ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਦੱਸ ਦੇਈਏ ਕਿ ਇਹ ਪਕਵਾਨਾਂ ਦੀ ਮਹਿਕ ਵਧਾਉਣ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਹ ਸਰਦੀ-ਖਾਂਸੀ, ਪਾਚਨ ਸੰਬੰਧੀ ਸਮੱਸਿਆਵਾਂ ਦੇ ਇਲਾਜ ‘ਚ ਬਹੁਤ ਪ੍ਰਭਾਵਸ਼ਾਲੀ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਫਾਇਦੇ।
ਖੰਘ ਦਾ ਇਲਾਜ
ਖੰਘ ਵਿੱਚ ਵੀ ਇਲਾਇਚੀ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਿਰਫ਼ ਇੱਕ ਸੁਪਾਰੀ ਦੇ ਪੱਤੇ ਵਿੱਚ ਇੱਕ ਛੋਟੀ ਇਲਾਇਚੀ, ਅਦਰਕ ਦਾ ਇੱਕ ਟੁਕੜਾ, ਲੌਂਗ ਅਤੇ ਤੁਲਸੀ ਦੇ ਪੱਤਿਆਂ ਨੂੰ ਇਕੱਠਾ ਕਰਕੇ ਖਾਣਾ ਹੈ। ਅਜਿਹਾ ਕਰਨ ਨਾਲ ਤੁਹਾਡੀ ਖੰਘ ਦੀ ਸਮੱਸਿਆ ਦੂਰ ਹੋ ਜਾਵੇਗੀ।
ਛਾਲੇ ਨੂੰ ਹਟਾਉਣ ਲਈ
ਦਰਦਨਾਕ ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਵੱਡੀ ਇਲਾਇਚੀ ਨੂੰ ਪੀਸ ਕੇ ਉਸ ਵਿਚ ਪੀਸੀ ਹੋਈ ਚੀਨੀ ਮਿਲਾ ਕੇ ਮੂੰਹ ਵਿਚ ਰੱਖੋ। ਅਜਿਹਾ ਕਰਨ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ।
ਐਸਿਡਿਟੀ
ਜਦੋਂ ਵੀ ਅਸੀਂ ਕਿਸੇ ਹੋਟਲ ‘ਚ ਖਾਣਾ ਖਾਣ ਜਾਂਦੇ ਹਾਂ ਤਾਂ ਉੱਥੇ ਖਾਣ ਤੋਂ ਬਾਅਦ ਖੰਡ ਅਤੇ ਇਲਾਇਚੀ ਪਰੋਸੀ ਜਾਂਦੀ ਹੈ, ਇਸ ਦਾ ਕਾਰਨ ਇਹ ਹੈ ਕਿ ਇਲਾਇਚੀ ਨਾਲ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ। ਇਸ ਲਈ ਖਾਣਾ ਖਾਣ ਤੋਂ ਤੁਰੰਤ ਬਾਅਦ ਛੋਟੀ ਇਲਾਇਚੀ ਖਾਓ।
ਮੂੰਹ ਦੀ ਬਦਬੂ
ਜੇਕਰ ਮੂੰਹ ‘ਚੋਂ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ ਤਾਂ ਹਰੀ ਇਲਾਇਚੀ ਨੂੰ ਚਬਾਓ, ਇਸ ਸਮੱਸਿਆ ਨੂੰ ਕਾਫੀ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ।