Connect with us

Corona Virus

ਹੁਣ ਤੱਕ ਜ਼ਿਲ੍ਹੇ ਵਿਚ 5740 ਮੀਟ੍ਰਿਕ ਟਨ ਕਣਕ ਅਤੇ 297 ਟਨ ਦਾਲ ਦੀ ਵੰਡ ਕੀਤੀ ਗਈ

Published

on

ਐਸ ਏ ਐਸ ਨਗਰ, 3 ਜੂਨ : ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਨਾਲ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਕੀਤੇ ਜਾ ਰਹੇ ਸੁਹਿਰਦ ਯਤਨਾਂ ਸਦਕਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ (ਪੀ.ਐੱਮ.ਜੀ.ਕੇ.ਵਾਈ) ਜ਼ਿਲ੍ਹੇ ਵਿਚ ਸਫਲ ਸਾਬਤ ਹੋ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮਾਰਟ ਰੈਸ਼ਨ ਕਾਰਡ ਧਾਰਕਾਂ ਨੂੰ ਕਣਕ ਅਤੇ ਦਾਲ ਦੀ ਵੰਡ ਅੱਜ 1 ਲੱਖ ਦੇ ਅੰਕੜੇ ਨੂੰ ਛੂਹ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 5740 ਮੀਟ੍ਰਿਕ ਟਨ ਕਣਕ ਅਤੇ 297 ਮੀਟਰਕ ਟਨ ਦਾਲ ਵੰਡੀ ਜਾ ਚੁੱਕੀ ਹੈ। ਅੱਜ ਮੁਹਾਲੀ ਦੇ ਫੇਜ਼ -6, ਪਿੰਡ ਮਟੌਰ, ਪਿੰਡ ਬਾਸਮਾ ਅਤੇ ਮੋਹਾਲੀ ਦੇ ਹੋਰ ਕਈ ਪਿੰਡਾਂ ਵਿੱਚ ਰਾਸ਼ਨ ਵੰਡਿਆ ਗਿਆ ਅਤੇ 3000 ਕਾਰਡ ਧਾਰਕਾਂ ਨੂੰ ਲਾਭ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਦੇ ਤਹਿਤ ਇਸ ਸਕੀਮ ਅਧੀਨ ਮੁਫਤ 15 ਕਿੱਲੋ ਕਣਕ ਪ੍ਰਤੀ ਮੈਂਬਰ 3 ਮਹੀਨਿਆਂ ਲਈ ਅਤੇ 3 ਮਹੀਨੇ (ਇਕਮੁਸ਼ਤ) ਲਈ ਪ੍ਰਤੀ ਪਰਿਵਾਰ 3 ਕਿੱਲੋ ਦਾਲ ਦੀ ਵੰਡ ਕੀਤੀ ਗਈ।