Connect with us

Punjab

ਓ.ਪੀ.ਐੱਲ ਸਕੂਲ ‘ਚ ਲੱਗਿਆ ਸਮਾਜਿਕ – ਅੰਗਰੇਜ਼ੀ ਮੇਲਾ

Published

on

ਪਟਿਆਲਾ: ਡੀ.ਪੀ.ਆਈ. ਐਲੀਮੈਂਟਰੀ -ਕਮ -ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪਟਿਆਲਾ ਹਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਯੋਗ ਅਗਵਾਈ ‘ਚ ਮਨਦੀਪ ਕੌਰ ਸਿੱਧੂ (ਪ੍ਰਿੰਸੀਪਲ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਓ. ਪੀ.ਐਲ ਦੀ ਦੇਖ-ਰੇਖ ਵਿੱਚ ਸਕੂਲ ਅੰਦਰ ਸਮਾਜਿਕ ਅਤੇ ਅੰਗਰੇਜ਼ੀ ਵਿਸ਼ੇ ਨਾਲ਼ ਸੰਬੰਧਿਤ ਮੇਲਾ ਛੇਵੀਂ ਜਮਾਤ ਅਤੇ ਇਸ ਤੋਂ ਉੱਪਰ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਦੁਆਰਾ ਲਗਾਇਆ ਗਿਆ। ਜਿਨ੍ਹਾਂ ਦਾ ਪ੍ਰਬੰਧ ਅਤੇ ਸੰਚਾਲਨ ਪਰਮਿੰਦਰ ਸਿੰਘ, ਹਰੀਸ਼ ਕੁਮਾਰ, ਹਰਜਿੰਦਰ ਕੌਰ, ਕਿਰਨਦੀਪ ਕੌਰ, ਸਵਿਤਾ ਸ਼ਰਮਾ ਅਤੇ ਸੰਜੂ ਸ਼ਰਮਾ ਅਧਿਆਪਕਾਂ ਦੁਆਰਾ ਬਹੁਤ ਵਧੀਆ ਤਰੀਕੇ ਨਾਲ਼ ਕੀਤਾ ਗਿਆ ਅਤੇ ਵਿਦਿਆਰਥੀਆਂ ਨੇ ਭਾਗ ਬਹੁਤ ਵੱਡੇ ਪੱਧਰ ‘ਤੇ ਲਿਆ।

ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਵੱਲੋਂਦੀਪਕ ਵਰਮਾ ਜ਼ਿਲ੍ਹਾ ਮੈਂਟਰ (ਅੰਗਰੇਜ਼ੀ) ਨੇ ਵਿਜ਼ਿਟ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ, ਉਨ੍ਹਾਂ ਨੇ ਦੱਸਿਆ ਕਿ ਜਿੱਥੇ ਕਿ ਵਿਦਿਆਰਥੀਆਂ ਨੇ ਵੱਖ ਵੱਖ ਤਰ੍ਹਾਂ ਦੇ ਮਾਡਲ ਤਿਆਰ ਕੀਤੇ ਸਨ ਨਾਲ ਹੀ ਵਿਦਿਆਰਥੀਆਂ ਨੇ ਔਰਤ ਦੀ ਮੱਧਕਾਲੀਨ ਕਾਲ ਅਤੇ ਅੱਜ ਦੀ ਸਥਿਤੀ ਨੂੰ ਦਰਸਾਉਂਦੇ ਹੋਏ ਨਾਟਕ ਵੀ ਪੇਸ਼ ਕੀਤੇ।

ਪ੍ਰਿੰਸੀਪਲ ਮਨਦੀਪ ਕੌਰ ਸਿੱਧੂ ਅਤੇ ਉਨ੍ਹਾਂ ਦੇ ਸਕੂਲ ਦੇ ਸਟਾਫ਼ ਦੁਆਰਾ ਇਨ੍ਹਾਂ ਮੇਲਿਆਂ ਦੇ ਆਯੋਜਨ ਸਬੰਧੀ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਕਿਉਂਕਿ ਇਸ ਨਾਲ ਵਿਦਿਆਰਥੀ ਆਪਣੇ ਵਿਸ਼ੇ ਨੂੰ ਰੁਚੀ ਅਤੇ ਸਾਰਥਿਕਤਾ ਨਾਲ ਪੜ੍ਹਦੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ੍ਹ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਾਜਪੁਰਾ ਟਾਊਨ ਦਾ ਮੇਲਾ ਵੀ ਯਾਦਗਾਰ ਹੋ ਨਿੱਬੜਿਆ। ਪ੍ਰਿੰਸੀਪਲ ਰੁਪੇਸ਼ ਦੀਵਾਨ ਅਤੇ ਪ੍ਰਿੰਸੀਪਲ ਜੁਗਰਾਜ ਬੀਰ ਕੌਰ ਦੇ ਸਕੂਲਾਂ ਦੇ ਸਟਾਫ਼ ਦੀ ਮਿਹਨਤ ਸਦਕਾ ਵਿਦਿਆਰਥੀਆਂ ਦੁਆਰਾ ਬਹੁਤ ਹੀ ਬਿਹਤਰੀਨ ਵਰਕਿੰਗ ਮਾਡਲ ਤਿਆਰ ਕੀਤੇ ਗਏ ਜੋ ਕਿ ਪੂਰਾ ਦਿਨ ਮਾਪੇ ਅਧਿਆਪਕ ਮਿਲਣੀ ਦੌਰਾਨ ਖਿੱਚ ਦਾ ਕੇਂਦਰ ਵੀ ਬਣੇ ਰਹੇ। ਸ.ਸ.ਸ.ਸ. ਫੀਲਖਾਨਾ ਵਿਖੇ ਸਕੂਲ ਸਟਾਫ਼ ਅਤੇ ਪ੍ਰਿੰਸੀਪਲ ਰਜਨੀਸ਼ ਗੁਪਤਾ ਵੱਲੋਂ ਮੇਲੇ ਦੀ ਬਹੁਤ ਵਧੀਆ ਤਿਆਰੀ ਕਰਵਾਈ ਗਈ।

ਸਕੂਲ ਪੱਧਰ ‘ਤੇ ਸਕੂਲ ਮੁਖੀ ਦੁਆਰਾ ਮੇਲੇ ਵਿਚ ਸ਼ਾਮਲ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ ਤਾਂ ਜੋ ਵਿਦਿਆਰਥੀਆਂ ਦਾ ਉਤਸ਼ਾਹ ਅਤੇ ਰੁਚੀ ਬਣੀ ਰਹੇ। ਇਸ ਮੌਕੇ ਯੁਵਰਾਜ ਅਰੋੜਾ ਅਤੇ ਕਵਿਤਾ ਪ੍ਰਾਸ਼ਰ ਬੀ.ਐੱਮ ਨੇ ਇਹਨਾਂ ਸਕੂਲਾਂ ਵਿੱਚ ਚਲਦੇ ਮੇਲਿਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ਼ ਨੇਪਰੇ ਚਾੜਿਆ। ਦੀਪਕ ਵਰਮਾ ਜ਼ਿਲ੍ਹਾ ਮੈਂਟਰ ਪਟਿਆਲਾ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਦੇ ਸਕੂਲਾਂ ਵੱਲੋਂ ਬਹੁਤ ਮਿਹਨਤ ਕੀਤੀ ਗਈ। ਇੰਨੇ ਵੱਡੇ ਪੱਧਰ ਤੇ ਵਿਦਿਆਰਥੀਆਂ ਦੀ ਮੇਲੇ ਵਿੱਚ ਸ਼ਮੂਲੀਅਤ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਕਾਬਲੇ ਤਾਰੀਫ਼ ਰਹੀ। ਪ੍ਰਿੰਸੀਪਲ ਸੁਖਵਿੰਦਰ ਕੁਮਾਰ ਖੋਸਲਾ ਨੇ ਪੂਰੇ ਜ਼ਿਲ੍ਹੇ ਦੇ ਸਕੂਲ ਮੁਖੀਆਂ, ਮੁੱਖ ਅਧਿਆਪਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸ਼ਿੱਦਤ ਨਾਲ਼ ਕੀਤੀ ਮਿਹਨਤ ਨੂੰ ਦੇਖਕੇ ਮੁਬਾਰਕਬਾਦ ਦਿੱਤੀ।