Corona Virus
ਸਮਾਜ ਸੇਵੀ ਸੰਸਥਾ ਨੇ ਪੁਲਿਸ ਨੂੰ ਵੰਡੇ ਮਾਸਕ, ਪੀਪੀਈ ਕਿੱਟਾਂ ਅਤੇ ਸੈਨੇਟਾਈਜ਼ਰ

ਗੁਰਦਾਸਪੁਰ- ਕੋਰੋਨਾ ਨਾਲ ਚੱਲ ਰਹੀ ਲੜਾਈ ਵਿੱਚ ਜ਼ੀਰੋ ਲਾਈਨ ‘ਤੇ ਜਨਤਾ ਦੀ ਖਾਤਰ ਲੜਾਈ ਲੜ ਰਹੇ ਡਾਕਟਰ ਨਰਸ ਅਤੇ ਪੁਲਿਸ ਕਰਮਚਾਰੀ ਕੋਰੋਨਾ ਤੋਂ ਲੋਕਾ ਨੂੰ ਬਚਾਉਣ ਲਈ ਮਦਦ ਕਰ ਰਹੇ ਹਨ ਉਨ੍ਹਾਂ ਦੀ ਤੰਦਰੁਸਤੀ ਲਈ ਲੋਕ ਉਨ੍ਹਾਂ ਦੀ ਪ੍ਰਸੰਸਾ ਕਰ ਰਹੇ ਹਨ ਉੱਥੇ ਗੁਰਦਾਸਪੁਰ ਵਿੱਚ ਇੱਕ ਸਮਾਜਿਕ ਸੰਸਥਾ ਵੱਲੋਂ ਗੁਰਦਾਸਪੁਰ ਪੁਲਿਸ ਨੂੰ 100 ਪੀਪੀਈ ਕਿੱਟਾਂ, 500 ਮਾਸਕ ਅਤੇ 2੦ ਲੀਟਰ ਸੈਨੇਟਾਈਜ਼ਰ ਦਿੱਤੇ ਗਏ। ਇਸ ਮੌਕੇ ‘ਤੇ ਸਮਾਜ ਸੇਵੀ ਅਤੇ ਅਕਾਲੀ ਦਲ ਪਾਰਟੀ ਦੇ ਕਿਸਾਨ ਵਿੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਜਿਲਾ ਗੁਰਦਾਸਪੁਰ ਵਿੱਚ ਕੋਰੋਨਾ ਪੋਜ਼ਟਿਵ ਕੇਸ ਸਾਹਮਣੇ ਆਉਣ ਕਾਰਨ ਇਹ ਸਮਾਨ ਪੁਲਿਸ ਪ੍ਰਸਾਸ਼ਨ ਨੂੰ ਦਿੱਤਾ ਗਿਆ ਤਾਂ ਜੋ ਉਹ ਸੁਰੱਖਿਅਤ ਰਹਿਣ ਅਤੇ ਕੋਰੋਨਾ ਵਿਰੁੱਧ ਲੜਾਈ ਲੜ ਸਕਣ।