Connect with us

Punjab

ਜਾਅਲੀ ਸਟਿੱਕਰ ਗੱਡੀਆਂ ਤੇ ਲਗਾ ਘੁੰਮ ਰਹੇ ਕੁੱਝ ਬੰਦੇ

Published

on

25 ਨਵੰਬਰ 2023:  ਕੁੱਝ ਸ਼ਰਾਰਤੀ ਅਨਸਰਾਂ ਆਪ ਵਿਧਾਇਕ ਦਿਆਲਪੁਰਾ ਦੇ ਨਾਮ ਦੇ ਜਾਅਲੀ ਸਟਿੱਕਰ ਬਣਾ ਆਪਣੀਆਂ ਮਹਿੰਗੀਆਂ ਗੱਡੀਆਂ ਤੇ ਲਗਾ ਕੇ ਘੁੰਮ ਰਹੇ ਹਨ| ਓਥੇ ਹੀ ਵਿਧਾਇਕ ਨੇ  ਰੇਡ ਮਾਰੀ |

ਵਿਧਾਇਕ ਨੇ ਦੱਸਿਆ ਕਿ ਇੱਕ ਹਫਤੇ ਪਹਿਲਾਂ ਕੁੱਝ ਸ਼ਰਾਰਤੀ ਵਿਅਕਤੀ ਮੇਰੇ ਨਾਮ ਦੇ ਜਾਲੀ ਸਟੀਕਰ ਲਗਾ ਕੇ ਮੇਰੇ ਨਾਮ ਨੂੰ ਖਰਾਬ ਕਰ ਰਹੇ ਸਨ ਤਾਂ ਬੀਤੀ ਰਾਤ ਮੈਂ ਲੁਧਿਆਣਾ ਸੈਕਟਰ 39 ਵਿਖੇ ਲੁਧਿਆਣਾ ਪੁਲਿਸ ਨੂੰ ਨਾਲ ਲੈ ਕੇ ਉਕਤ ਸ਼ਰਾਰਤੀ ਅਨਸਰਾਂ ਦੇ ਘਰ ਰੇਡ ਮਾਰੀ ਤਾਂ ਕੁੱਝ ਗੱਡੀਆਂ ਤੇ ਲੱਗੇ ਮੇਰੇ ਨਾਮ ਦੇ ਜਾਲੀ ਸਟੀਕਰ ਸਮੇਤ ਕੁਝ ਸ਼ਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਗਿਆ ਹੈ। ਲੁਧਿਆਣਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਸ਼ਰਾਰਤੀ ਅਨਸਰਾਂ ਤੇ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ|