Connect with us

WORLD

ਦੱਖਣੀ ਅਫਰੀਕਾ: ਜੋਹਾਨਸਬਰਗ ‘ਚ ਇਮਾਰਤ ਨੂੰ ਅੱਗ ਲੱਗਣ ਕਾਰਨ 73 ਲੋਕਾਂ ਦੀ ਮੌਤ

Published

on

1 ਸਤੰਬਰ 2023:  ਦੱਖਣੀ ਅਫਰੀਕਾ ਦੀ ਰਾਜਧਾਨੀ ਜੋਹਾਨਸਬਰਗ ‘ਚ ਇਕ ਬਹੁਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 73 ਲੋਕਾਂ ਦੀ ਮੌਤ ਹੋ ਗਈ ਹੈ ਅਤੇ 52 ਹੋਰ ਜ਼ਖਮੀ ਹੋ ਗਏ ਹਨ। ਜੋਹਾਨਸਬਰਗ ਐਮਰਜੈਂਸੀ ਮੈਨੇਜਮੈਂਟ ਸਰਵਿਸਿਜ਼ ਦੇ ਬੁਲਾਰੇ ਰੌਬਰਟ ਮਲੌਦਜ਼ੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਸ ਤੋਂ ਪਹਿਲਾਂ ਦਿਨ ‘ਚ ਮਲੌਦਜ਼ੀ ਨੇ ਕਿਹਾ ਕਿ ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਸ਼ਹਿਰ ‘ਚ ਇਕ ਉੱਚੀ ਇਮਾਰਤ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 63 ਲੋਕ ਮਾਰੇ ਗਏ ਅਤੇ 43 ਹੋਰ ਜ਼ਖਮੀ ਹੋ ਗਏ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਕਿਹਾ, “ਇਸ ਹਾਦਸੇ ਵਿੱਚ 73 ਲੋਕਾਂ ਦੀ ਮੌਤ ਹੋ ਗਈ ਹੈ ਅਤੇ 52 ਲੋਕ ਝੁਲਸ ਗਏ ਹਨ।” ਖੋਜ ਅਤੇ ਬਚਾਅ ਕਾਰਜ ਚੱਲ ਰਹੇ ਹਨ।”

ਮਲੌਦਜ਼ੀ ਨੇ ਦਿਨ ਪਹਿਲਾਂ ਕਿਹਾ ਸੀ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਇਹ ਵੀ ਕਿਹਾ ਕਿ ਫਾਇਰ ਅਤੇ ਬਚਾਅ ਟੀਮਾਂ ਘਟਨਾ ਸਥਾਨ ‘ਤੇ ਕੰਮ ਕਰ ਰਹੀਆਂ ਹਨ। ਇਸ ਦੌਰਾਨ ਦੱਖਣੀ ਅਫ਼ਰੀਕਾ ਦੇ ਪ੍ਰਸਾਰਣ ਨਿਗਮ ਨੇ ਦੱਸਿਆ ਕਿ ਅੱਗ ਪੰਜ ਮੰਜ਼ਿਲਾ ਇਮਾਰਤ ਵਿੱਚ ਲੱਗੀ ਜਿੱਥੇ ਲੋਕ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਸਨ।