Haryana
ਹਰਿਆਣਾਂ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਮੰਗ ਕੀਤੀ,ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਬਦਲਿਆ ਜਾਏ ਨਾਂ…

6 AUGUST 2023: ਚੰਡੀਗੜ੍ਹ ਵਿਚ ਹਰਿਆਣਾਂ ਵਲੋਂ ਮੰਗੀ ਗਈ ਵਿਧਾਨਸਭਾ ਦੀ ਜ਼ਮੀਨ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਤੇ ਹਰਿਆਣਾਂ ਵਲੋਂ ਚੰਗੀਗੜ੍ਹ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਚੰਡੀਗੜ੍ਹ ਪੰਚਕੁਲਾ ਰੇਲਵੇ ਸਟੇਸ਼ਨ ਕਰਨ ਦਾ ਨਵਾਂ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ| ਅੱਜ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ ਕੇਂਦਰ ਵਲੋਂ ਜਾਰੀ 436 ਕਰੋੜ ਰੁਪਏ ਦੇ ਵਿਕਾਸਕਾਰੀ ਪ੍ਰੋਜੈਕਟਾਂ ਦੀ ਸ਼ੁਰੂਵਾਤ ਹੋਈ ਜਿਸ ਵਿਚ ਹਰਿਆਣਾਂ ਦੇ ਮੁੱਖ ਮੰਰਤੀ ਮਨੋਹਰਲਾਲ ਖੱਟਰ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਮੌਜੂਦ ਰਹੇ| ਇਸ ਦੌਰਾ ਹਰਿਆਣਾਂ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਮੰਗ ਕੀਤੀ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਚੰਡੀਗੜ੍ਹ ਪੰਚਕੁਲਾ ਰੇਲਵੇ ਸਟੇਸ਼ਨ ਕੀਤਾ ਜਾਵੇ।