Corona Virus
ਇਕਾਂਤਵਾਸ ਕੀਤੇ ਘਰਾਂ ਵਿਚ ਕੂੜਾ ਚੁੱਕਣ ਲਈ ਕਾਰਪੋਰੇਸ਼ਨ ਨੇ ਕੀਤੇ ਵਿਸ਼ੇਸ਼ ਪ੍ਰਬੰਧ

ਅੰਮ੍ਰਿਤਸਰ, 31 ਮਾਰਚ : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਿਦੇਸ਼ ਤੋਂ ਆਏ ਵਿਅਕਤੀ ਜਾਂ ਉਨਾਂ ਦੇ ਸਿੱਧੇ ਸੰਪਰਕ ਵਿਚ ਆਏ ਵਿਅਕਤੀਆਂ ਜਿੰਨਾ ਨੂੰਸਿਹਤ ਵਿਭਾਗ ਵੱਲੋਂ ਇਕਾਂਤਵਾਸ ਵਿਚ ਰਹਿਣ ਦੀ ਹਦਾਇਤ ਦੇ ਕੇ ਉਨਾਂ ਦੇ ਘਰਾਂ ਅੱਗੇ ਨੋਟਿਸ ਲਗਾ ਦਿੱਤੇ ਹਨ, ਦੇ ਘਰਾਂ ਵਿਚੋਂ ਕੂੜਾ ਚੁੱਕਣ ਲਈ ਅੰਮ੍ਰਿਤਸਰਕਾਰਪੋਰੇਸ਼ਨ ਨੇ ਵਿਸ਼ੇਸ਼ ਪ੍ਰਬੰਧ ਕਰ ਲਏ ਹਨ। ਇਸ ਬਾਬਤ ਜਾਣਕਾਰੀ ਦਿੰਦੇ ਕਮਿਸ਼ਨਰ ਕਾਰੋਪਰੇਸ਼ਨ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਅੰਮ੍ਰਿਤਸਰ ਵਿਚਅਜਿਹੇ 500 ਦੇ ਕਰੀਬ ਘਰਾਂ ਦਾ ਡੈਟਾ ਸਾਨੂੰ ਮਿਲਿਆ ਹੈ, ਜਿੰਨਾ ਵਿਚੋਂ ਕੂੜਾ ਚੁੱਕਣ ਲਈ ਸੁਰੱਖਿਆ ਦੇ ਅਧਾਰ ਉਤੇ ਆਮ ਵਰਕਰਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਸੀ। ਉਨਾਂ ਦੱਸਿਆ ਕਿ ਅਸੀਂ ਸਿਹਤ ਮਾਹਿਰਾਂ ਨਾਲ ਵਿਚਾਰ ਕਰਕੇ ਰੈਡ ਕਰਾਸ ਤੋਂ ਪੀ ਪੀ ਈ ਕਿੱਟਾਂ, ਜੋ ਕਿ ਸਿਹਤ ਕਰਮਚਾਰੀ ਮਰੀਜ਼ਾਂ ਦੀ ਦੇਖਭਾਲ ਲਈਵਰਤਦੇ ਹਨ, ਦਾ ਪ੍ਰਬੰਧ ਇੰਨਾ ਕਰਮਚਾਰੀਆਂ ਲਈ ਕੀਤਾ ਗਿਆ। ਇਸ ਤੋਂ ਇਲਾਵਾ ਪੂਰੀ ਤਰਾਂ ਬੰਦ ਗੱਡੀ, ਜਿਸ ਵਿਚੋਂ ਕੂੜਾ ਕਿਧਰੇ ਹਵਾ ਵਿਚ ਨਾ ਖਿਲਰੇ ਦਾਇੰਤਜ਼ਾਮ ਕਰਵਾ ਕੇ ਇੰਨਾਂ ਘਰਾਂ ਤੋਂ ਅੱਜ ਕੂੜਾ ਚੁੱਕਣਾ ਸ਼ੁਰੂ ਕੀਤਾ ਹੈ।

ਉਨਾਂ ਦੱਸਿਆ ਕਿ ਫਿਲਹਾਲ 4 ਆਦਮੀਆਂ ਦੀਆਂ ਦੋ ਟੀਮਾਂ ਨੂੰ ਇਸ ਲਈ ਪੂਰੀ ਤਰਾਂਸਿਖਲਾਈ ਦੇ ਕੇ ਉਕਤ ਘਰਾਂ ਲਈ ਭੇਜਿਆ ਗਿਆ ਹੈ। ਉਨਾਂ ਕਿਹਾ ਕਿ ਇਸ ਨਾਲ ਜਿੱਥੇ ਆਦਮੀਆਂ ਦੀ ਸੁਰੱਖਿਆ ਬਣੀ ਰਹੇਗੀ, ਉਥੇ ਇਨਾਂ ਲੋਕਾਂ ਦੇ ਗੁਆਂਢਵਿਚ ਰਹਿੰਦੇ ਲੋਕਾਂ ਨੂੰ ਇਹ ਸੰਦੇਸ਼ ਵੀ ਮਿਲਦਾ ਰਹੇਗਾ ਕਿ ਇਕਾਂਤਵਾਸ ਦੌਰਾਨ ਅਜਿਹੇ ਪਰਿਵਾਰਾਂ ਤੋਂ ਸਰੀਰਕ ਦੂਰੀ ਨੂੰ ਬਣਾਈ ਰੱਖਣਾ ਵੀ ਜਰੂਰੀ ਹੈ।