Connect with us

Punjab

ਪਟਿਆਲਾ ਦਿਹਾਤੀ ਦੇ ਸਟਾਫ਼ ਲਈ ਵਿਸ਼ੇਸ਼ ਕੋਵਿਡ ਟੀਕਾਕਰਨ ਮੁਹਿੰਮ

Published

on

ਪਟਿਆਲਾ,


ਸਥਾਨਕ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ’ਚ ਪਟਿਆਲਾ ਦਿਹਾਤੀ ਹਲਕੇ ਦੇ ਚੋਣ ਸਟਾਫ਼ ਦਾ 100 ਫ਼ੀਸਦੀ ਕੋਵਿਡ ਵੈਕਸੀਨ ਡੋਜ਼ ਲਗਵਾਉਣ ਸਬੰਧੀ ਰਿਟਰਨਿੰਗ ਅਫ਼ਸਰ ਪਟਿਆਲਾ ਦਿਹਾਤੀ -ਕਮ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੌਤਮ ਜੈਨ ਦੀ ਨਿਰਦੇਸ਼ਾਂ ਹੇਠ ਵੈਕਸੀਨੇਸ਼ਨ ਕੈਂਪ ਦਾ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਦੋ ਰੋਜ਼ਾ ਕੈਂਪ ਦੌਰਾਨ ਹਲਕੇ ਵਿੱਚ ਚੋਣ ਡਿਊਟੀ ਨਾਲ ਸਬੰਧਤ ਸਮੁੱਚੇ ਅਮਲੇ ਨੂੰ ਕੋਵਿਡ ਡਬਲ ਡੋਜ਼ ਅਤੇ ਬੂਸਟਰ ਡੋਜ਼ ਲਈ ਪ੍ਰੇਰਿਤ ਕਰ ਟੀਕਾਕਰਨ ਕਰਵਾਇਆ ਗਿਆ ਇਸ ਦੋ ਰੋਜ਼ਾ ਕੈਂਪ ਦੌਰਾਨ 103 ਸਟਾਫ਼ ਮੈਂਬਰਾਂ ਅਤੇ ਵੋਟਰਾਂ ਨੂੰ ਕੋਵਿਡ ਡੋਜ਼ ਲਗਵਾਈ ਗਈ।


ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਵੀ ਵਿਸ਼ੇਸ਼ ਤੌਰ ਉੱਪਰ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਤਾਇਨਾਤ ਕੀਤੇ ਜਾਣ ਵਾਲੇ ਸਮੁੱਚੇ ਸਟਾਫ਼ ਨੂੰ ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਦੀ ਅਗਵਾਈ ਵਿਚ 100 ਫੀ਼ਸਦੀ ਟੀਕਾਕਰਨ ਯਕੀਨੀ ਬਣਾਇਆ ਜਾਵੇਗਾ। ਇਸ ਕੈਂਪ ਦੀ ਅਗਵਾਈ ਹਲਕਾ ਦਿਹਾਤੀ ਦੇ ਹੈਲਥ ਇੰਚਾਰਜ ਐਕਸੀਅਨ ਪਬਲਿਕ ਹੈਲਥ ਸੁਮੀਤ ਅਗਰਵਾਲ ਅਤੇ ਚੋਣ ਕਾਨੂੰਗੋ ਕੁਲਜੀਤ ਸਿੰਘ ਸਿੱਧੂ ਕਰ ਰਹੇ ਸਨ।