Connect with us

Punjab

ਅੰਤਰਰਾਸ਼ਟਰੀ ਮਾਤ ਭਾਸ਼ਾ ਮਾਂ ਬੋਲੀ ਦਿਵਸ ‘ਤੇ ਖ਼ਾਸ

Published

on

ਹਰ ਸਾਲ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ ਪੰਜਾਬੀ ਬੋਲੀ ਅਜਿਹੀਆਂ ਹੀ ਭਾਸ਼ਾਵਾਂ ਵਿਚੋਂ ਇੱਕ ਹੈ ਜਿਸ ਵਿਚ ਪੰਜਾਬ ਦੇ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਨਜ਼ਰ ਆਉਂਦੀ ਹੈ । ਪੰਜਾਬੀ ਬੋਲੀ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਸਿੱਖ ਗੁਰੂ ਸਾਹਿਬਾਨ ਨੇ ਇਸ ਭਾਸ਼ਾ ਨੂੰ ਅਹਿਮ ਥਾਂ ਦਿੱਤੀ ਅਤੇ ਗੁਰੂਆਂ ਦੇ ਮੁੱਖ ਤੋਂ ਗੁਰਮੁਖੀ ਦਾ ਸਫ਼ਰ ਸ਼ੁਰੂ ਹੋਇਆ। ਜਿਸ ਨੂੰ ਬਾਅਦ ਵਿਚ ਪੜ੍ਹਿਆ ਤੇ ਲਿਖਿਆ ਜਾਣ ਲੱਗਾ। ਅਨੇਕਾਂ ਧਾਰਮਿਕ ਤੇ ਇਤਿਹਾਸਿਕ ਪੁਸਤਕਾਂ ਪੰਜਾਬੀ ਭਾਸ਼ਾ ਵਿਚ ਲਿਖੀਆਂ ਗਈਆਂ।

ਇਸ ਦੇਸ਼ ਵਿਚ ਵੱਖ-ਵੱਖ ਪ੍ਰਾਂਤਾਂ ਦੇ ਲੋਕ ਰਹਿੰਦੇ ਹਨ, ਜੋ ਵੱਖੋ-ਵੱਖਰੇ ਸੱਭਿਆਚਾਰ ਤੇ ਬੋਲੀ ਨਾਲ ਸੰਬੰਧ ਰੱਖਦੇ ਹਨ। ਹਰੇਕ ਵਿਅਕਤੀ ਨੂੰ ਆਪਣੀ ਬੋਲੀ 'ਤੇ ਮਾਣ ਹੁੰਦਾ ਹੈ। ਬੋਲੀ ਸਾਡੀ ਪਹਿਚਾਣ ਤੇ ਵਿਅਕਤਿਤਵ ਨੂੰ ਪ੍ਰਤੱਖ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ। ਸੰਸਾਰ ਦੀਆਂ ਅਣਗਿਣਤ ਭਾਸ਼ਾਵਾਂ ਵਿਚੋਂ ਕੁਝ ਕੁ ਹੀ ਚੋਣਵੀਆਂ ਭਾਸ਼ਾਵਾਂ ਹਨ ਜੋ ਆਪਣੀ ਵਿਲੱਖਣਤਾ ਕਰਕੇ ਪੂਰੀ ਦੁਨੀਆਂ ਵਿੱਚ ਜਾਣੀਆਂ ਜਾਂਦੀਆਂ ਹਨ

ਇਥੋਂ ਤੱਕ ਕਿ ਹੋਰਨਾਂ ਭਾਸ਼ਾਵਾਂ ਦੇ ਕਈ ਸ਼ਬਦ ਜ਼ਬਰਦਸਤੀ ਸਾਡੀ ਬੋਲੀ ਵਿੱਚ ਥਾਂ ਬਣਾ ਰਹੇ ਹਨ ਜਿਸ ਕਾਰਨ ਮੂਲ ਪੰਜਾਬੀ ਸ਼ਬਦ ਅਲੋਪ ਹੋ ਰਹੇ ਹਨ, ਦੁੱਖ ਦੀ ਗੱਲ ਇਹ ਹੈ ਇਸ ਬਾਰੇ ਬਹੁਤ ਥੋੜੇ ਲੋਕ ਸੁਚੇਤ ਹਨ। ਲੋਕ ਫੈਸ਼ਨ ਟਰੇਂਡ ਅਤੇ ਕਾਪੀ ਕਰਨ ਦੇ ਚੱਕਰਾਂ 'ਚ ਇਸ ਨੂੰ ਵਿਗਾੜ ਰਹੇ ਹਨ ਜੋ ਕਿ ਆਉਣ ਵਾਲੇ ਸਮੇਂ 'ਚ ਸਾਡੀ ਕੌਮ ਲਈ ਘਾਤਕ ਹੋ ਸਕਦਾ ਹੈ।