Punjab
6 ਅਗਸਤ ਨੂੰ ਰਾਜਾਸਾਂਸੀ ਚ ਲਗੇਗਾ ਸ੍ਰੀ ਗੁਰੂ ਰਾਮਦਾਸ ਕਿਸਾਨ ਮਜਦੂਰ ਸਿਹਤ ਮੇਲਾ

- ਅਦਾਕਾਰਾ ਸੋਨੀਆ ਮਾਨ ਨੇ ਕੀਤੀ ਪ੍ਰੈਸ ਕਾਨਫਰੰਸ
- ਨਸ਼ਾ ਛੁਡਾਉ ਕੇਂਦਰ ਅਤੇ ਕੇਂਸਰ ਪੀੜੀਤਾ ਦਾ ਫ੍ਰੀ ਚੈਕਅਪ ਕੈਂਪ,ਔਰਗੈਨਿਕ ਖੇਤੀ ਨੂੰ ਵਧਾਵਾ ਦੇਣ ਵਾਲੇ ਛੰਦ ਅਤੇ ਖਾਦਾਂ ਅਤੇ ਹੋਰ ਬਹੁਤ ਸਾਰੇ ਸਟਾਲ ਵਧਾਉਣਗੇ ਇਸ ਮੇਲੇ ਦੀ ਰੌਣਕ
- ਕਿਸਾਨ ਵਡੀ ਗਿਣਤੀ ਵਿਚ ਮੇਲੇ ਵਿਚ ਪਹੁੰਚ ਲੈਣ ਇਹਨਾ ਸੁਵਿਧਾਵਾਂ ਦਾ ਫਾਇਦਾ
ਅੰਮ੍ਰਿਤਸਰ 3 2023 ਅਗਸਤ :- ਕਿਸਾਨ ਆਗੂ ਅਤੇ ਅਦਾਕਾਰਾ ਸੋਨੀਆ ਮਾਨ ਵਲੋ ਅੰਮ੍ਰਿਤਸਰ ਦੇ ਰਾਜਾਸਾਸੀ ਹਲਕੇ ਵਿਚ 6 ਅਗਸਤ ਨੂੰ ਕਰਵਾਏ ਜਾ ਰਹੇ ਸ੍ਰੀ ਗੁਰੂ ਰਾਮਦਾਸ ਕਿਸਾਨ ਮਜਦੂਰ ਸਿਹਤ ਮੇਲੇ ਸੰਬਧੀ ਗਲਬਾਤ ਕਰਦਿਆ ਦਸਿਆ ਕਿ ਇਸ ਮੇਲੇ ਵਿਚ ਨਸ਼ਾ ਛੁਡਾਉ ਕੇਂਦਰ ਦੇ ਮਾਹਿਰ ਡਾਕਟਰਾ ਵਲੋ ਨਸ਼ਾ ਛੁਡਾਉਣ, ਵਰਲਡ ਕੇਂਸਰ ਸੈਟਰ ਦੇ ਕੁਲਵੰਤ ਸਿੰਘ ਧਾਲੀਵਾਲ, ਪੰਜਾਬ ਸਰਕਾਰ ਦੀ ਸਿਹਤ ਵਿਭਾਗ ਦੀਆ ਟੀਮਾਂ ਅਤੇ ਪੰਜਾਬੀ ਸਭਿਆਚਾਰ ਅਤੇ ਸੰਗੀਤ ਨੂੰ ਦਰਸਾਉਂਦੇ ਅਖਾੜੇ, ਆਰਗੈਨਿਕ ਖੇਤੀ ਨੂੰ ਵਧਾਵਾ ਦੇਣ ਸੰਬਧੀ ਖਾਦਾਂ ਅਤੇ ਮਸ਼ੀਨਰੀ ਦੇ ਸਟਾਲ ਦੇ ਨਾਲ ਨਾਲ ਹੋਰ ਕਈ ਤਰਾ ਦੇ ਕਿਸਾਨਾ ਅਤੇ ਮਜਦੂਰਾ ਨੂੰ ਲਾਹਾਂ ਦੇਣ ਵਾਲੇ ਪ੍ਰੋਗਰਾਮ ਉਲੀਕੇ ਗਏ ਹਨ ਜਿਸ ਸੰਬਧੀ ਅਸੀ ਸਾਰੇ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਇਸ ਉਚ ਪੱਧਰੀ ਕਿਸਾਨ ਮਜਦੂਰ ਸਿਹਤ ਮੇਲੇ ਵਿਚ ਪਹੁੰਚ ਆਪਣੇ ਸਿਹਤ ਅਤੇ ਖੇਤੀ ਨੂੰ ਹੋ ਪ੍ਰਫੂਲਿਤ ਕਰਨ ਅਤੇ ਇਕ ਤਦਰੂਸ਼ਤ ਅਤੇ ਹਰਿਆਵਲ ਵਾਲੇ ਪੰਜਾਬ ਦੀ ਸਿਰਜਣਾ ਕਰਨ ਵਿਚ ਸਹਿਯੋਗ ਕਰਨ।