India
ਸ਼੍ਰੀ ਹਰਿਮੰਦਰ ਸਾਹਿਬ ਦੇ ਸੋਨੇ ਦੀ ਸਫਾਈ ਸੇਵਾ ਸ਼ੁਰੂ

ਅੰਮ੍ਰਿਤਸਰ, 13 ਮਾਰਚ(ਗੁਰਪ੍ਰੀਤ) : ਗੁਰੂ ਨਾਨਕ ਨਿਸ਼ਕਾਨ ਸੇਵਾ ਜੱਥੇ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਤੇ ਲੱਗੇ ਸੋਨੇ ਦੀ ਸਫਾਈ ਦੀ ਕਾਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ, ਜੱਥੇ ‘ਚ ਸ਼ਾਮਲ ਮਹਿਲਾਵਾਂ, ਪੁਰਸ਼ਾ ਅਤੇ ਨੌਜਵਾਨਾਂ ਵੱਲੋਂ ਪੂਰੇ ਜੋਸ਼ ਨਾਲ ਇਹ ਸੇਵਾ ਕੀਤੀ ਜਾ ਰਹੀ ਹੈ। ਸੋਨੇ ਦੀ ਸਫਾਈ ਦੀ ਸੇਵਾ ਹਰ ਸਾਲ ਕੀਤੀ ਜਾਂਦੀ ਹੈ।

ਸੋਨੇ ਦੀ ਸਫਾਈ ਲਈ ਕਿਸੇ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਰੀਠੇ ਦੇ ਪਾਣੀ ਨਾਲ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਿਆ ਜਾਂਦਾ ਹੈ। ਇਹ ਸੇਵਾ ਐਸ.ਜੀ.ਪੀ.ਸੀ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ।