Corona Virus
ਸੂਬਾ ਸਰਕਾਰ ਨੇ ਕੋਟਾ ‘ਚ ਫ਼ਸੇ ਵਿਦਿਆਰਥੀਆਂ ਨੂੰ ਲਿਆਂਦਾ ਵਾਪਿਸ
ਬਠਿੰਡਾ, 27 ਅਪ੍ਰੈਲ( ਰਾਕੇਸ਼ ਕੁਮਾਰ): ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਹੋਈ ਹੈ, ਜਿਸ ਕਾਰਨ ਸੂਬੇ ਦੇ ਕਈ ਵਿਦਿਆਰਥੀ ਜੋ ਰਾਜਸਥਾਨ ਦੇ ਕੋਟਾ ਵਿੱਖੇ ਪੜ੍ਹਾਈ ਕਰਨ ਗਏ ਸੀ, ਉੱਥੇ ਹੀ ਫਸ ਗਏ। ਜਿਨ੍ਹਾਂ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਵਾਪਿਸ ਲਿਆਂਦਾ ਗਿਆ। ਡੱਬਵਾਲੀ-ਬਠਿੰਡਾ ਬਾਰਡਰ ‘ਤੇ ਪਹੁੰਚਣ ਉੱਤੇ ਇਨ੍ਹਾਂ ਵਿਦਿਆਰਥੀਆਂ ਦਾ ਮੈਡੀਕਲ ਚੈੱਕਅੱਪ ਕੀਤਾ ਗਿਆ।
250 ਦੇ ਕਰੀਬ ਵਿਦਿਆਰਥੀਆਂ ਨੂੰ ਰਾਜਸਥਾਨ ਤੋਂ ਪੰਜਾਬ ਵਾਪਿਸ ਲਿਆਂਦਾ ਗਿਆ।