Punjab
19 ਜ਼ਿਲ੍ਹਿਆਂ ‘ਚ ਫਿਰ ਤੋਂ ਆਵੇਗਾ ਤੂਫ਼ਾਨ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
PUNJAB WEATHER : ਮੌਸਮ ਵਿਭਾਗ ਨੇ ਪੰਜਾਬ ਦੇ 19 ਜ਼ਿਲ੍ਹਿਆਂ ‘ਚ ਇਕ ਵਾਰ ਫਿਰ ਤੋਂ ਆਰੇਂਜ ਅਲਰਟ ਜਾਰੀ ਕੀਤਾ ਹੈ | ਪੰਜਾਬ ‘ਚ ਪਿੱਛਲੇ ਕਈ ਦਿਨਾਂ ਤੋਂ ਗਰਮੀ ਨੇ ਵੱਟ ਕੱਢੇ ਹੋਏ ਸੀ, ਪਰ ਬੀਤੇ ਦਿਨ ਅਚਾਨਕ ਮੌਸਮ ਦੇ ਬਦਲਾਅ ਨੇ ਤਾਪਮਾਨ ਵਿਚ ਗਿਰਾਵਟ ਦਰਜ ਕਰ ਦਿਤੀ ਗਈ ਹੈ ਅਤੇ ਕੁੱਝ ਥਾਵਾਂ ਤੇ ਬਾਰਿਸ਼ ਵੀ ਹੋਈ ਹੈ |
ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਨੂੰ ਛੱਡ ਕੇ ਪੂਰੇ ਸੂਬੇ ਵਿਚ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ
ਬੀਤੇ ਦਿਨ ਚੱਲੀਆਂ ਤੇਜ਼ ਹਵਾਵਾਂ..
ਪੰਜਾਬ ਭਰ ‘ਚ ਤੇਜ਼ ਹਵਾਵਾਂ ਚੱਲੀਆਂ ਅਤੇ ਹਲਕੀ ਹਲਕੀ ਬਾਰਿਸ਼ ਵੀ ਹੋਈ| ਜਿਸ ਨਾਲ ਕੁੱਝ ਸਮੇਂ ਲਈ ਤਾਪਮਾਨ ਘੱਟ ਗਿਆ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ | ਦੂਜੇ ਪਾਸੇ ਤੇਜ਼ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ|
ਪੰਜਾਬ ਦੇ 18 ਜਿਲਿਆਂ ‘ਚ ਭਾਰੀ ਤੂਫਾਨ ਨੇ ਤਬਾਹੀ ਮਚਾ ਦਿੱਤੀ ਹੈ | ਤੂਫਾਨ ਆਉਣ ਕਾਰਨ ਸ਼ਹਿਰਾਂ ਵਿਚ ਬਿਜਲੀ ਦੇ ਵੱਡੇ ਕੱਟ ਲਗੇ ਹਨ | ਬੀਤੀ ਰਾਤ ਪਟਿਆਲਾ ‘ਚ ਆਏ ਤੂਫ਼ਾਨ ਕਾਰਨ ਇੱਕ ਪੱਤਰਕਾਰ ਦੀ ਮੌਤ ਹੋ ਗਈ ਹੈ |
ਹੋਇਆ ਨੁਕਸਾਨ
ਪੰਜਾਬ ਚ ਤੂਫਾਨ ਨਾਲ 6 ਹਜ਼ਾਰ ਖੰਭੇ ਨੁਕਸਾਨ ਹੋਏ
1200 ਟ੍ਰਾਂਸਫਾਰਮਰ ਨੂੰ ਨੁਕਸਾਨ ਹੋਇਆ
ਲਗਾਤਾਰ ਬਿਜਲੀ ਦਾ ਲੰਬਾ ਕੱਟ ਲੱਗਿਆ
ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਭਾਰੀ ਤੂਫ਼ਾਨ
ਪੰਜਾਬ ‘ਚ ਪਟਿਆਲਾ , ਸੰਗਰੂਰ , ਬਰਨਾਲਾ , ਰੋਪੜ , ਫਤਿਹਗੜ੍ਹ ਸਾਹਿਬ, ਲੁਧਿਆਣਾ , ਬਠਿੰਡਾ , ਫਰੀਦਕੋਟ, ਫਿਰੋਜ਼ਪੁਰ ਅਤੇ ਮੁਕਤਸਰ ਵਿਚ ਭਾਰੀ ਤੂਫ਼ਾਨ ਆਇਆ ਸੀ |
ਤੂਫ਼ਾਨ ਆਉਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ
ਪਟਿਆਲਾ ‘ਚ ਬੁੱਧਵਾਰ ਰਾਤ ਨੂੰ ਆਏ ਤੇਜ਼ ਤੂਫਾਨ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਇੱਕ ਨਿਊਜ਼ ਚੈਨਲ ਲਈ ਕੰਮ ਕਰ ਰਹੇ ਪੱਤਰਕਾਰ ਅਵਿਨਾਸ਼ ਕੰਬੋਜ ਦੀ ਤੇਜ਼ ਹਨੇਰੀ ਦੌਰਾਨ ਬਿਜਲੀ ਦਾ ਖੰਭਾ ਡਿੱਗਣ ਕਾਰਨ ਮੌਤ ਹੋ ਗਈ।