Connect with us

Punjab

ਨਿੱਜੀ ਸਕੂਲ ‘ਚ ਵਿਦਿਆਰਥੀ ਦੀ ਮੌਤ, ‘ਪਰਿਵਾਰ ਵੱਲੋਂ ਲਗਾਏ ਗਏ ਕਤਲ ਦੇ ਦੋਸ਼

Published

on

ਮੋਹਾਲੀ,11 ਮਾਰਚ, (ਆਸ਼ੂ ਅਨੇਜਾ): ਮੋਹਾਲੀ ਸ਼ਹਿਰ ‘ ਦੇ ਇਕ ਨਿੱਜੀ ਸਕੂਲ ਵਿੱਚ ਬੀਤੀ ਸ਼ਾਮ ਨੂੰ ਇਕ ਵਿਦਿਆਰਥੀ ਦੀ ਮੌਤ ਹੋਣ ਜਾਣ ਦਾ ਮਾਮਲਾ ਸਾਹਮਣੇ ਅਇਆ ਹੈ । ਮ੍ਰਿਤਕ ਦੇ ਪਰਿਵਾਰ ਦਾ ਮੰਨਣਾ ਹੈ ਕਿ ਇਹ ਕਤਲ ਦਾ ਮਾਮਲਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਬੱਚਾ ਆਤਮ-ਹੱਤਿਆ ਨਹੀ ਕਰ ਸਕਦਾ ਉਸਦਾ ਕਤਲ ਕੀਤਾ ਗਿਆ ਹੈ।

ਉਹਨਾਂ ਦਾ ਕਹਿਣਾ ਹੈ ਕਿ ਸਕੂਲ ਪ੍ਰਸ਼ਾਸ਼ਨ ਵੱਲੋਂ ਉਹਨਾਂ ਨੂੰ ਫੋਨ ਆਉਣ ‘ਤੇ 20 ਤੋਂ 25 ਮਿੰਟ ‘ਚ ਹਸਪਤਾਲ ਪਹੁੰਚੇ । ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ । ਉਹਨਾਂ ਕਿਹਾ ਕਿ ਇੰਨੇ ਘੱਟ ਸਮੇ ‘ਚ ਉਹਨਾਂ ਦੇ ਬੱਚੇ ਦੀ ਮੌਤ ਕਿਵੇ ਹੋ ਸਕਦੀ ਹੈ ? ਉਹਨਾਂ ਸਕੂਲ ਪ੍ਰਸ਼ਾਸਨ ਤੇ ਆਰੋਪ ਲਗਾਉਦੇ ਹੋਏ ਕਿਹਾ ਕਿ ਉਨਾਂ ਦਾ ਬੱਚਾ ਅਮ੍ਰਿੰਤਧਾਰੀ ਸੀ ਤੇ ਸਵੇਰੇ ਸ਼ਾਮ ਪਾਠ ਕਰਦਾ ਸੀ ਤੇ ਉਹ ਕਦੇ ਆਤਮ ਹੱਤਿਆ ਨਹੀ ਕਰ ਸਕਦਾ। ਇਸ ਬਾਰੇ  ਮਟੌਰ ਦੇ ਐੱਸ.ਐੱਚ.ਓ ਰਜੀਵ ਕੁਮਾਰ ਨੇ ਕਿਹਾ ਉਹਨਾਂ ਵੱਲੋਂ ਇੰਵੇਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਧਾਰਾ 304 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ।