Connect with us

World

ਪਾਕਿਸਤਾਨ ‘ਚ ਹੋਇਆ ਆਤਮਘਾਤੀ ਬੰਬ ਧਮਾਕਾ,ਪੜੋ ਪੂਰੀ ਖ਼ਬਰ

Published

on

31 july 2023: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਜੌਰ ‘ਚ ਹੋਏ ਬੰਬ ਧਮਾਕੇ ‘ਚ ਹੁਣ ਤੱਕ 44 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 200 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਧਮਾਕੇ ਨਾਲ ਸਬੰਧਤ ਵੀਡੀਓ ਦੱਸ ਕੇ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ ਹੋ ਰਹੇ ਹਨ। ਵੀਡੀਓ ਵਿੱਚ ਉਸ ਪਲ ਨੂੰ ਕੈਦ ਕੀਤਾ ਗਿਆ ਹੈ ਜਦੋਂ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ। ਇਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਦੱਸ ਦੇਈਏ ਕਿ ਇਹ ਧਮਾਕਾ ਜਮੀਅਤ ਉਲੇਮਾ ਇਸਲਾਮ-ਫਜ਼ਲ ਦੀ ਰੈਲੀ ਵਿੱਚ ਹੋਇਆ ਹੈ। ਇਹ ਪਾਰਟੀ ਪਾਕਿਸਤਾਨ ਦੇ ਸੱਤਾਧਾਰੀ ਗੱਠਜੋੜ ਦੀ ਭਾਈਵਾਲ ਹੈ ਅਤੇ ਇਸ ਦਾ ਆਗੂ ਮੌਲਾਨਾ ਫਜ਼ਲੁਰ ਰਹਿਮਾਨ ਹੈ।

JUI-F ਦੇ ਕਈ ਆਗੂ ਧਮਾਕੇ ਦਾ ਸ਼ਿਕਾਰ ਹੋ ਗਏ
ਪਾਕਿਸਤਾਨੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਮਲਾ ਇੱਕ ਆਤਮਘਾਤੀ ਹਮਲਾਵਰ ਨੇ ਕੀਤਾ ਸੀ। ਹਮਲਾਵਰ ਵਿਸਫੋਟਕ ਨਾਲ ਭਰੀ ਜੈਕੇਟ ਪਾ ਕੇ ਰੈਲੀ ‘ਚ ਪਹੁੰਚਿਆ ਅਤੇ ਉਸ ਸਮੇਂ ਧਮਾਕਾ ਕਰ ਦਿੱਤਾ ਜਦੋਂ ਰੈਲੀ ਦੌਰਾਨ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ। ਹਮਲਾਵਰ ਨੇ ਸਟੇਜ ਨੇੜੇ ਧਮਾਕਾ ਕਰ ਦਿੱਤਾ, ਜਿਸ ਕਾਰਨ ਜਮੀਅਤ ਉਲੇਮਾ ਇਸਲਾਮ-ਫ਼ਜ਼ਲ ਦੇ ਕਈ ਆਗੂ ਇਸ ਧਮਾਕੇ ਦੀ ਲਪੇਟ ‘ਚ ਆ ਗਏ। ਰੈਲੀ ‘ਚ ਪਾਰਟੀ ਨੇਤਾ ਮੌਲਾਨਾ ਫਜ਼ਲੁਰ ਰਹਿਮਾਨ ਮੌਜੂਦ ਨਹੀਂ ਸਨ।