Connect with us

Punjab

ਸੇਵਾ ਨਿਭਾਉਣ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇ ਸੁਖਬੀਰ ਬਾਦਲ

Published

on

SUKHBIR SINGH BADAL : ਅੱਜ ਧਾਰਮਿਕ ਸਜ਼ਾ ਦਾ ਸੱਤਵਾਂ ਦਿਨ ਹੈ । ਸ੍ਰੀ ਦਮਦਮਾ ਸਾਹਿਬ ‘ਚ ਸੁਖਬੀਰ ਸਿੰਘ ਬਾਦਲ ਪਹਿਰੇਦਾਰੀ ਵਜੋਂ ਆਪਣੀ ਸੇਵਾ ਨਿਭਾ ਰਹੇ ਹਨ। ਦਮਦਮਾ ਸਾਹਿਬ ਸੇਵਾ ਕੱਲ ਤੱਕ ਕਰਨੀ ਪਵੇਗੀ ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪਟਨਾ ਸਾਹਿਬ ਵਿਖੇ ਸਜ਼ਾ ਨਿਭਾਉਣਗੇ।

ਉਨ੍ਹਾਂ ਨੇ ਦੋ ਦਿਨ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਪਹਿਰੇਦਾਰੀ ਵੱਜੋਂ ਸ਼ਜਾ ਨਿਭਾਈ ਸੀ ਉਸ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਜ਼ਾ ਨਿਭਾਈ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦੋ ਦਿਨ ਦੀ ਸਜ਼ਾ ਨਿਭਾਈ ਸੀ। ਹੁਣ ਸੁਖਬੀਰ ਬਾਦਲ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਜ਼ਾ ਨਿਭਾ ਰਹੇ ਹਨ ।

ਸੁਰੱਖਿਆ ਦੇ ਕੀਤੇ ਗਏ ਪ੍ਰਬੰਧ…

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਧਾਰਮਿਕ ਸਜ਼ਾ ਭੁਗਤਣ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜਣ ਨੂੰ ਲੈਕੇ ਪੁਲਿਸ ਵੱਲੋਂ ਲਾ ਮਿਸਾਲ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਤਖ਼ਤ ਸਾਹਿਬ ਆਉਣ ਵਾਲੀ ਸੰਗਤਾਂ ਨੂੰ ਮੈਟਲ ਡਿਕਟੇਟਰਾਂ ਚੋਂ ਲੰਘਾਇਆ ਜਾ ਰਿਹਾ ਹੈ, ਜਦਕਿ ਤਖ਼ਤ ਸਾਹਿਬ ਦੇ ਮੁੱਖ ਦਾਖਿਲੇ ਦਾ ਇੱਕ ਰਸਤਾ ਪੂਰਨ ਬੰਦ ਕਰ ਦਿੱਤਾ ਗਿਆ ਹੈ। ਤਖ਼ਤ ਸਾਹਿਬ ਕੰਪਲੈਕਸ ਵਿੱਚ ਆਰਜੀ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਖੁਦ ਸਾਰੇ ਸੁਰੱਖਿਆ ਪ੍ਰਬੰਧ ਦੇਖ ਰਹੇ ਹਨ।