Corona Virus
ਕਿਸਾਨਾਂ ਨੂੰ SGPC ਵੱਲੋਂ ਚਲਾਈ ਜਾ ਰਹੀ ਲੰਗਰ ਸੇਵਾ ‘ਚ ਦਸਵੰਧ ਦੇਣ ਦੀ ਅਪੀਲ- ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ,11 ਅਪ੍ਰੈਲ , (ਬਲਜੀਤ ਮਰਵਾਹਾ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆਰਹੀ ਕਣਕ ਦੀ ਫਸਲ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੋਰੋਨਾਵਾਇਰਸ ਦੀ ਬੀਮਾਰੀ ਕਰਕੇ ਸੂਬੇ ਅੰਦਰ ਲੱਗੇ ਕਰਫਿਊ ਦੌਰਾਨ ਗਰੀਬਾ ਅਤੇ ਲੋੜਵੰਦਾਂ ਲਈ ਚਲਾਈ ਜਾ ਰਹੀ ਲੰਗਰ ਸੇਵਾ ਵਾਸਤੇ ਦਸਵੰਧ ਜਰੂਰ ਕੱਢਣ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਤਾਲਾਬੰਦੀ ਲੱਗਣ ਮਗਰੋਂਪੰਜਾਬ ਅੰਦਰ ਫਸੇ ਪਰਵਾਸੀ ਮਜ਼ਦੂਰਾਂ ਸਮੇਤ ਲੱਖਾਂ ਗਰੀਬਾਂ ਅਤੇ ਲੋੜਵੰਦਾਂ ਨੂੰ ਲੰਗਰ ਛਕਾਇਆ ਗਿਆ ਹੈ। ਉਹਨਾਂ ਕਿਹਾ ਕਿ ਇਹ ਸੇਵਾ ਲਗਾਤਾਰ ਜਾਰੀ ਹੈਅਤੇ ਕਰਫਿਊ ਵਿਚ 1 ਮਈ ਤਕ ਵਾਧਾ ਹੋਣ ਕਰਕੇ ਇਸ ਲੰਗਰ ਸੇਵਾ ਦਾ ਘੇਰਾ ਹੋਰ ਵਧਣ ਦੀ ਸੰਭਾਵਨਾ ਹੈ। ਇਹਨਾਂ ਨਵੇਂ ਪੈਦਾ ਹੋਏ ਹਾਲਾਤਾਂ ਅਤੇ ਸਾਡੇ ਗੁਰੂਸਾਹਿਬਾਨ ਵੱਲੋਂ ਦਿੱਤੀ ਗਰੀਬਾਂ ਅਤੇ ਲੋੜਵੰਦਾਂ ਦੀ ਮੱਦਦ ਕਰਨ ਦੀ ਸਿੱਖਿਆ ਨੂੰ ਧਿਆਨ ਵਿਚ ਰੱਖਦਿਆਂ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹਐਸਜੀਪੀਸੀ ਦੇ ਲੰਗਰ ਵਿਚ ਕਣਕ ਦੀ ਸੇਵਾ ਦਾ ਯੋਗਦਾਨ ਪਾਉਣ ਤਾਂ ਕਿ ਇਸ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਜਾਰੀ ਰੱਖਿਆ ਜਾ ਸਕੇ।
ਸੁਖਬੀਰ ਬਾਦਲ ਨੇ ਉਹਨਾਂ ਹਜ਼ਾਰਾਂ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ, ਜਿਹੜੇ ਇਸ ਲੰਗਰ ਸੇਵਾ ਨੂੰ ਚਲਾਉਣ ਵਿਚ ਐਸਜੀਪੀਸੀ ਦੀ ਸਹਾਇਤਾ ਕਰ ਰਹੇ ਹਨ। ਉਹਨਾਂਕਿਹਾ ਕਿ ਇਹ ਇੰਨਾ ਵੱਡਾ ਮਨੁੱਖੀ ਉਪਰਾਲਾ ਸੰਭਵ ਨਹੀਂ ਸੀ ਹੋਣਾ, ਜੇਕਰ ਇਹਨਾਂ ਵਲੰਟੀਅਰਾਂ ਵੱਲੋਂ ਪੀੜਤ ਲੋਕਾਂ ਦਾ ਢਿੱਡ ਭਰਨ ਲਈ ਖੁਦ ਨੂੰ ਜੋਖ਼ਮ ਵਿਚਪਾ ਕੇ ਅਜਿਹੀ ਨਿਰਸੁਆਰਥ ਸੇਵਾ ਨਾ ਨਿਭਾਈ ਜਾਂਦੀ। ਉਹਨਾਂ ਨੇ ਸੰਗਤ ਅਤੇ ਅਕਾਲੀ ਵਰਕਰਾਂ ਨੂੰ ਵੀ ਇਸ ਸੇਵਾ ਵਿਚ ਹਰ ਸੰਭਵ ਢੰਗ ਨਾਲ ਯੋਗਦਾਨਪਾਉਣ ਲਈ ਅਪੀਲ ਕੀਤੀ ਤਾਂ ਕਿ ਸੂਬੇ ਅੰਦਰ ਕੋਈ ਵੀ ਵਿਅਕਤੀ ਭੁੱਖਾ ਨਾ ਸੌਂਵੇ।