Connect with us

Punjab

ਸਰਕਾਰ ਦੀ ਮਨ ਕੇ ਵੀ ਹੋਇਆ ਵੱਡਾ ਨੁਕਸਾਨ

Published

on

ਦੇਸ਼ ਭਰ ਵਿੱਚ ਕੋਰੋਨਾ ਨੂੰ ਵੇਖਦਿਆਂ ਲਾਕਡਊਨ ਕੀਤਾ ਗਿਆ ਹੈ ।ਉੱਥੇ ਹੀ ਪੰਜਾਬ ਵਿੱਚ ਕਰਫਿਊ ਦੀ ਮਿਆਦ ਵਧਣ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਜਿਸ ਦੀ ਤਾਜ਼ਾ ਮਿਸਾਲ ਨਾਭਾ ਵਿਖੇ ਵੇਖਣ ਨੂੰ ਮਿਲੀ ਹੈ। ਕਰਫਿਊ ਦੌਰਾਨ ਕਿਸਾਨ ਵੱਲੋਂ ਦੋ ਏਕੜ ਵਿੱਚ ਫੁੱਲਾਂ ਦੀ ਕਾਸ਼ਤ ਇਹ ਸੋਚ ਕੇ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਵੱਡਾ ਮੁਨਾਫ਼ਾ ਹੋਵੇਗਾ, ਪਰ ਕਰਫ਼ਿਊ ਦੇ ਕਾਰਨ ਧਾਰਮਿਕ ਸਥਾਨਾਂ ਤੇ ਫੁੱਲ ਅਤੇ ਵਿਆਹ ਸ਼ਾਦੀਆਂ ਲਈ ਕੀਤੀ ਫੁੱਲਾਂ ਦੀ ਕਾਸ਼ਤ ਮਿੱਟੀ ਵਿੱਚ ਮਿਲ ਗਈ। ਕਿਸਾਨ ਕੁਲਦੀਪ ਸਿੰਘ ਨੇ ਆਪਣੇ ਦੋ ਏਕੜ ਦੀ ਫੁੱਲਾਂ ਦੀ ਫਸਲ ਨੂੰ ਟਰੈਕਟਰ ਨਾਲ ਵਾਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋ ਏਕੜ ਵਿੱਚ ਫੁੱਲਾਂ ਦੀ ਕਾਸ਼ਤ ਕੀਤੀ ਸੀ ਅਤੇ ਕਰੀਬ ਦੋ ਲੱਖ ਦਾ ਮੁਨਾਫ਼ਾ ਕਮਾਉਣਾ ਸੀ ਪਰ ਅਸੀਂ ਫੁੱਲਾਂ ਨੂੰ ਖਰਾਬ ਦੇਖਦੇ ਹੋਏ ਅਤੇ ਸੁੰਡੀ ਪੈਣ ਦੇ ਖਦਸ਼ਿਆਂ ਨੂੰ ਵੇਖਦੇ ਹੋਏ ਫ਼ਸਲ ਨੂੰ ਟਰੈਕਟਰ ਨਾਲ ਵਾਹ ਦਿੱਤਾ ।ਅਸੀਂ ਇਹ ਫ਼ਸਲ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਰਵਾਤੀ ਕਾਸਤ ਕੀਤੀ ਸੀ ਕਿਉਂਕਿ ਇੱਕ ਪਾਸੇ ਸਰਕਾਰ ਵੱਲੋਂ ਕਿਹਾ ਗਿਆ ਕਿ ਰਵਾਇਤੀ ਫ਼ਸਲਾਂ ਨੂੰ ਨਾ ਬੀਜਿਆ ਜਾਵੇ। ਜਿਸ ਕਾਰਨ ਅਸੀਂ ਪਹਿਲੀ ਵਾਰੀ ਫੁੱਲਾਂ ਦੀ ਕਾਸ਼ਤ ਕੀਤੀ ਸੀ ਅਤੇ ਸਾਨੂੰ ਵੱਡਾ ਨੁਕਸਾਨ ਸਹਿਣਾ ਪੈ ਰਿਹਾ ਹੈ।

Continue Reading
Click to comment

Leave a Reply

Your email address will not be published. Required fields are marked *