Punjab
ਵਿਸ਼ਵ ਪੰਜਾਬਣ ਦਾ ਖਿਤਾਬ ਜਿੱਤ ਕੇ ਖੰਨਾ ਪਹੁੰਚੀ ਸੁਖਦੀਪ ਕੌਰ ਮੰਡੇਰ
10 ਦਸੰਬਰ 2023: ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਅੰਤਰਰਾਸ਼ਟਰੀ ਸੱਭਿਆਚਾਰਕ ਸੁੰਦਰਤਾ ਮੁਕਾਬਲਾ ‘ਮਿਸ ਵਰਲਡ ਪੰਜਾਬਣ’ ਜਿੱਤਣ ਵਾਲੀ ਸੁਖਦੀਪ ਕੌਰ ਦਾ ਖੰਨਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਜਸਮੇਰ ਸਿੰਘ ਢੱਟ ਚੇਅਰਮੈਨ ਸੱਭਿਆਚਾਰਕ ਸੱਥ ਨੇ ਸੁਖਦੀਪ ਕੌਰ ਮੰਡੇਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕਿ ਸਨਮਾਨ ਕੀਤਾ ਗਿਆ।ਇਸ ਸਨਮਾਨ ਸਮਾਰੋਹ ‘ਚ ਮਿਸ ਵਰਲਡ ਪੰਜਾਬਣ ਦੀ ਰਨਰ ਅਪ ਸਿਮਰਪ੍ਰੀਤ ਕੌਰ ਅਤੇ ਮਿਸ ਇੰਡੀਆ ਪੰਜਾਬਣ ਚਰਨਜੀਤ ਕੌਰ ਬਰਾੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਖੰਨਾ ਵਿਖੇ ਸੁਖਦੀਪ ਕੌਰ ਮੰਡੇਰ ਨੇ ਪੱਤਰਕਾਰਾਂ ਨਾਲ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਮਿਸ ਵਿਸ਼ਵ ਪੰਜਾਬਣ ਦਾ ਮੁਕਾਬਲਾ ਭਾਰਤ, ਕੈਨੇਡਾ ਤੋਂ ਇਲਾਵਾ ਵੱਖ ਵੱਖ ਦੇਸ਼ਾਂ ਤੋਂ ਚੁਣੀਆਂ ਗਈਆਂ ਪੰਜਾਬਣਾਂ ‘ਚ ਅੱਡੀ ਚੋਟੀ ਦਾ ਮੁਕਾਬਲਾ ਕੈਨੇਡਾ ਵਿਖੇ ਟਰਾਂਟੋ ਵਿੱਚ ਹੋਇਆ ਸੀ।ਜਿੱਥੇ ਮੇਰੇ ਸਿਰ ਮਿਸ ਪੰਜਾਬਣ ਦਾ ਖਿਤਾਬ ਸਜਿਆ।ਉਨ੍ਹਾਂ ਨੇ ਕਿਹਾ ਮੈਨੂੰ ਪੰਜਾਬੀ ਹੋਣ ਤੇ ਬਹੁਤ ਮਾਣ ਹੈ।ਮੈਂ ਹੁਣ ਪੰਜਾਬ ‘ਚ ਹੀ ਰਹਿ ਕੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੇ ਯਤਨ ਕਰਾਂਗੀ।ਕਿਉਂ ਕਿ ਮੈਨੂੰ ਪੰਜਾਬੀਆਂ ਨੇ ਬਹੁਤ ਮਾਣ ਬਖਸ਼ਿਆ ਹੈ।ਜਦੋਂ ਉਨਾਂ੍ਹ ਨੂੰ ਫਿਲਮਾਂ ‘ਚ ਜਾਣ ਵਾਰੇ ਪੁਛਿਆ ਤਾਂ ਉਨਾਂ ਕਿਹਾ ਮੇਰਾ ਫਿਲਮਾਂ ‘ਚ ਜਾਣ ਦਾ ੳਜੇ ਕੋਈ ਇਰਾਦਾ ਨਹੀਂ।ਮੈਨੂੰ ਕਈ ਫਿਲਮਾਂ ਦੇ ਆਫਰ ਆ ਚੁੱਕੇ ਨੇ ਜਿੰਨ੍ਹਾਂ ਨੂੰ ਮੈਂ ਕੋਰੀ ਨਾਂਹ ਕਰ ਦਿੱਤੀ ਹੈ।ਇਸ ਮੌਕੇ ਜਸਮੇਰ ਸਿੰਘ ਢੱਟ ਚੇਅਰਮੈਨ ਸੱਭਿਆਚਾਰਕ ਸੱਥ ਅਤੇ ਡਾਇਰੈਕਟਰ ਮਿਸਸ ਵਰਲਡ ਪੰਜਾਬਣ ਤੋਂ ਇਲਾਵਾ ਸੱਥ ਦੇ ਅਹੁਦੇਦਾਰ ਜਸਵਿੰਦਰ ਸਿੰਘ ਵਿਰਕ ਉਪ ਜਿਲ੍ਹਾ ਸਿੱਖਿਆ ਅਫਸਰ ਲੁਧਿਆਣਾ, ਵਤਨਜੀਤ ਸਿੰਘ ,ਕਰਮਜੀਤ ਸਿੰਘ ਢੱਟ ,ਜਤਿੰਦਰ ਪਾਲ ਸਿੰਘ ਸਰਾਂ ,ਅਪਿੰਦਰ ਸਿੰਘ ,ਡਾਕਟਰ ਅਮਰਜੀਤ ਸਿੰਘ ਯੂਐਸਏ ,ਰਾਣੀ ਧਾਲੀਵਾਲ ਕਨੇਡਾ , ਡਾਕਟਰ ਦਵਿੰਦਰ ਕੌਰ ਢੱਟ ਅਤੇ ਗੁਰਪਾਲ ਕੌਰ ਢੱਟ ਹਾਜ਼ਰ ਸਨ।