Connect with us

Punjab

ਸੁਖਦੇਵ ਸਿੰਘ ਢੀਂਡਸਾ ਨੇ ਕੈਪਟਨ ਤੇ ਬਾਦਲ ‘ਤੇ ਕੀਤੇ ਸ਼ਬਦੀ ਵਾਰ

Published

on

  • ਸ਼੍ਰੋਮਣੀ ਅਕਾਲੀ ਦਲ ਭੁੱਲਿਆ ਆਪਣੇ ਸਿਧਾਂਤ- ਢੀਂਡਸਾਂ
  • ਛੋਟਾ ਬਾਦਲ ਨਹੀਂ ਸੁਣਦਾ ਸੀ ਸਾਡੀ ਗੱਲ-ਨਾਨੋਕੀ
  • ਵੱਡੇ ਬਾਦਲ ਨੂੰ ਵੀ ਕਰਵਾਇਆ ਛੋਟੇ ਬਾਦਲ ਨੇ ਚੁੱਪ – ਨਾਨੋਕੀ

ਨਾਭਾ, 11 ਜੁਲਾਈ (ਭੁਪਿੰਦਰ ਸਿੰਘ): ਨਾਭਾ ਬਲਾਕ ਦੇ ਪਿੰਡ ਨਾਨੋਕੀ ਵਿਖੇ ਪਹੁੰਚੇ ਸੁਖਦੇਵ ਸਿੰਘ ਢੀਂਡਸਾ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਜ਼ਿਲ੍ਹੇ ਦੇ ਜਨਰਲ ਸਕੱਤਰ ਰਹਿ ਚੁੱਕੇ ਗੁਰਬਚਨ ਸਿੰਘ ਨਾਨੋਕੀ ਨੇ ਆਪਣੇ ਸਾਥੀਆਂ ਸਮੇਤ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦਾ ਪੱਲਾ ਫੜ ਲਿਆ ਅਤੇ ਉਨ੍ਹਾਂ ਦੇ ਨਾਲ ਭਾਰੀ ਗਿਣਤੀ ਵਿਚ ਸਮਰਥਕ ਵੀ ਮੌਜੂਦ ਸਨ। ਇਸ ਮੌਕੇ ਤੇ ਸੁਖਦੇਵ ਸਿੰਘ ਢੀਡਸਾਂ ਨੇ ਕਿਹਾ ਕਿ ਜਿੱਥੇ ਪੰਜਾਬ ਵਿੱਚ ਸਾਨੂੰ ਬਹੁਤ ਵੱਡਾ ਬਲ ਮਿਲ ਰਿਹਾ ਉਥੇ ਹੀ ਅੱਜ ਗੁਰਬਚਨ ਸਿੰਘ ਵੱਲੋਂ ਵੀ ਵੱਡਾ ਬੱਲ ਮਿਲਿਆ ਹੈ ਕਿਉਂਕਿ ਬਾਦਲਾਂ ਤੋਂ ਦੁਖੀ ਹੋ ਕੇ ਇਹ ਸਾਰੀ ਅਕਾਲੀ ਦਲ ਦਾ ਪੱਲਾ ਛੱਡ ਰਹੇ ਹਨ ਅਤੇ ਸਾਡੇ ਵਿੱਚ ਆ ਰਹੇ ਹਨ ਅਤੇ ਅਸੀਂ ਕੋਰੋਨਾ ਕਰਕੇ 50 ਬੰਦਿਆਂ ਤੋਂ ਵੱਧ ਇਕੱਠ ਨਹੀਂ ਕਰ ਰਹੇ ਅਤੇ ਪੰਜਾਬ ਵਿੱਚੋਂ ਮੈਨੂੰ ਬਹੁਤ ਫੋਨ ਆ ਰਹੇ ਹਨ ਸਾਡੇ ਕੋਲ ਆ ਕੇ ਜਾਵੋ ਅਤੇ ਸਾਡੀ ਪਾਰਟੀ ਦਿਨੋਂ-ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ।

ਢੀਂਡਸਾ ਨੇ ਕਿਹਾ ਕਿ ਜੰਮੂ ਦਾ ਸ਼੍ਰੋਮਣੀ ਅਕਾਲੀ ਦਲ ਯੂਨਿਟ ਸਾਡੇ ਵੱਲ ਆ ਰਿਹਾ ਹੈ, ਢੀਂਡਸਾ ਨੇ ਬਾਦਲ ਤੇ ਵਰਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਪਾਰਟੀ ਨੂੰ ਖੇਰੂ-ਖੇਰੂ ਕਰ ਦਿੱਤਾ ਹੈ ਅਤੇ ਜੋ ਸਿਧਾਂਤ ਅਕਾਲੀ ਦਲ ਵਿੱਚ ਬਣੇ ਸਨ ਉਨ੍ਹਾਂ ਤੇ ਨਹੀਂ ਚੱਲੇ ਅਤੇ ਅਤੇ ਹੁਣ ਸ਼੍ਰੋਮਣੀ ਕਮੇਟੀ ਦੇ ਵੱਡੇ-ਵੱਡੇ ਸੈਕੰਡਲ ਸਾਹਮਣੇ ਰਹੇ ਹਨ ਅਤੇ ਉਹ ਵੀ ਆਪਣੇ ਸਿਧਾਂਤ ਭੁੱਲ ਗਿਆ ਅਤੇ ਗੁਰੂ ਗ੍ਰੰਥ ਸਿੰਘ ਦੀਆਂ ਬੇਅਦਬੀਆਂ ਅਕਾਲੀ ਦਲ ਦੇ ਰਾਜ ਵਿੱਚ ਹੋਈਆਂ ਪਰ ਉਹ ਅੰਦਰ ਬੈਠ ਕੇ ਸਾਨੂੰ ਭਰੋਸਾ ਦਿੰਦੇ ਗਏ ਅਸੀਂ ਕਾਰਵਾਈ ਕਰ ਰਿਹਾ। ਪਰ ਜਦੋਂ ਇਹ ਜਦੋਂ ਇਨ੍ਹਾਂ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਅਤੇ ਫਿਰ ਅਸੀਂ ਇਨ੍ਹਾਂ ਦਾ ਪੱਲਾ ਛੱਡਿਆ ਹੈ ਅਤੇ ਜੋ ਬਰਗਾੜੀ ਕਾਂਡ ਵਿੱਚ ਦੋਸ਼ੀ ਪਾਇਆ ਗਿਆ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਨ੍ਹਾਂ ਨੇ ਕਿਹਾ ਕਿ ਸੀਬੀਆਈ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦੋਸ਼ੀਆਂ ਨੂੰ ਅਤੇ ਸਿੱਟ ਜੋ ਕੰਮ ਕਰ ਰਹੇ ਬਿਲਕੁਲ ਠੀਕ ਹੈ।ਸੁਖਦੇਵ ਢੀਂਡਸਾ ਨੇ ਬ੍ਰਹਮਪੁਰਾ ਵਾਲੇ ਕਿਹਾ ਕਿ ਅਸੀਂ ਬ੍ਰਹਮਪੁਰਾ ਨੂੰ ਅਕਾਲੀ ਦਲ ਟਕਸਾਲੀ ਦਾ ਪ੍ਰਧਾਨ ਬਣਾਇਆ ਸੀ ਅਤੇ ਹੁਣ ਉਨ੍ਹਾਂ ਨੂੰ ਅਸੀਂ ਨਵੀਂ ਅਕਾਲੀ ਦਲ ਦਾ ਸਰਪ੍ਰਸਤ ਬਣਾਉਣਾ ਚਾਹੁੰਦੇ ਸੀ।

ਦਲਜੀਤ ਚੀਮਾ ਨੇ ਬੀਤੇ ਦਿਨ ਆਰੋਪ ਲਗਾਏ ਕਿ ਸੁਖਦੇਵ ਢੀਂਡਸਾ ਨੇ ਅਕਾਲੀ ਦਲ ਨਾਲ ਧੋਖਾ ਕੀਤਾ ਹੈ ਅਤੇ ਸੁਖਦੇਵ ਢੀਡਸਾਂ ਨੇ ਚੀਮੇ ਦੇ ਸਵਾਲਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਕਿਸੇ ਦੇ ਇਸ਼ਾਰੇ ਤੇ ਕੰਮ ਨਹੀਂ ਕਰ ਰਿਹਾ ਅਤੇ ਜੋ ਮੇਰੇ ਤੇ ਬਲੇਮ ਲਗਾ ਰਹੇ ਨੇ ਮੈਂ ਵੱਖ-ਵੱਖ ਪਾਰਟੀਆਂ ਲਈ ਕੰਮ ਕਰ ਰਿਹੈ ਪਰ ਮੈਂ ਆਪਣੀ ਪਾਰਟੀ ਦੇ ਹੀ ਕੰਮ ਕਰਾਂਗਾ। ਇਹ ਸਾਰੇ ਦੋਸ਼ ਬੇਬੁਨਿਆਦ ਹਨ।

ਸੁਖਦੇਵ ਢੀਂਡਸਾ ਨੂੰ ਕਾਂਗਰਸ ਦੀ ਬੀ ਟੀਮ ਦਾ ਜਵਾਬ ਦਿੰਦੇ ਕਿਹਾ ਕਿ ਮੈਂ ਕਾਂਗਰਸ ਦੇ ਖਿਲਾਫ ਹਾਂ ਫਿਰ ਮੈਂ ਕਿਉਂ ਬੋਲਦਾ ਜੇ ਮੈਂ ਕਾਂਗਰਸ ਦੀ ਬੀ ਟੀਮ ਹੁੰਦਾ।

ਢੀਂਡਸਾ ਨੇ ਕਿਹਾ ਕਿ ਸਾਡੇ ਨਾਲ ਦਿੱਗਜ ਨੇਤਾ ਸਾਡੇ ਸੰਪਰਕ ਵਿੱਚ ਹਨ ਅਤੇ ਅਸੀਂ ਮੀਡੀਆ ਵਿੱਚ ਨਹੀਂ ਬੋਲ ਸਕਦੇ ਅਤੇ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਪਰਤਾਂ ਖੋਲ੍ਹੀਆਂ ਜਾਣਗੀਆਂ।

ਢੀਂਡਸਾ ਨੇ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਉਂਦੇ ਕਿਹਾ ਕਿ ਜੋ ਸ਼੍ਰੋਮਣੀ ਕਮੇਟੀ ਹੈ ਉਹ ਬਿਲਕੁਲ ਖ਼ਤਮ ਹੋ ਚੁੱਕੀ ਹੈ ਅਤੇ ਅਸੀਂ ਯਕੀਨ ਦਿਵਾਉਂਦੇ ਹਾਂ ਜਦੋਂ ਸਾਡੀ ਪਾਰਟੀ ਆਏਗੀ ਨਵੀਂ ਸ਼੍ਰੋਮਣੀ ਕਮੇਟੀ ਆਵੇਗੀ ਉਹ ਪੁਰਾਣੇ ਰਿਕਾਰਡ ਲੈ ਕੇ ਜੋ ਸਕੈਂਡਲ ਹੁਣ ਤੱਕ ਹੋਏ ਹਨ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਬੀਤੇ ਦਿਨ ਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ਅਤੇ ਮਜੀਠੀਆ ਤੇ ਆਰੋਪ ਲਾਉਂਦਿਆਂ ਕਿਹਾ ਕਿ ਇਹ ਸੁਖਦੇਵ ਢੀਂਡਸਾ ਨਾਲ ਰਲੇ ਹਨ ਅਤੇ ਇਨ੍ਹਾਂ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਢੀਂਡਸਾ ਨੇ ਕਿਹਾ ਅਸੀਂ ਤਾਂ ਸਾਰੇ ਪੰਜਾਬ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਸਾਡੇ ਨਾਲ ਚੱਲਣ।

ਸ਼੍ਰੋਮਣੀ ਅਕਾਲੀ ਦਲ ਪਾਰਟੀਆਂ ਦਾ ਜਵਾਬ ਦਿੰਦੇ ਹੋਏ ਢੀਂਡਸਾ ਨੇ ਕਿਹਾ ਕਿ ਜੋ ਇਨ੍ਹਾਂ ਦੀ ਰਜਿਸਟਰਡ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਅਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਰਜਿਸਟਰਡ ਕਰਾਵਾਂਗੇ।

ਪ੍ਰਕਾਸ਼ ਸਿੰਘ ਬਾਦਲ ਬਾਰੇ ਸੁਖਦੇਵ ਢੀਂਡਸਾ ਨੇ ਕਿਹਾ ਕਿ ਬਾਦਲ ਸਾਹਿਬ ਕੋਲੋਂ ਹੁਣ ਬੋਲਣ ਨੂੰ ਕੁਝ ਨਹੀਂ ਹੈਗਾ ਅਤੇ ਉਹ ਤਾਂ ਹੀ ਨਹੀਂ ਬੋਲ ਰਹੇ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਤੇ ਕੋਈ ਕੰਟਰੋਲ ਨਹੀਂ ਰਿਹਾ।

ਕੈਪਟਨ ਅਤੇ ਬਾਦਲ ਬਾਰੇ ਢੀਂਡਸਾ ਨੇ ਆੜੇ ਹੱਥੀਂ ਲੈਂਦੇ ਕਿਹਾ ਕਿ ਬਾਦਲ ਅਤੇ ਕੈਪਟਨ ਦੋਵੇਂ ਮਿਲੇ ਹੋਏ ਨੇ ਅਤੇ ਬਾਦਲਾਂ ਦੀਆਂ ਉਸੇ ਤਰ੍ਹਾਂ ਬੱਸਾਂ ਚੱਲ ਰਹੀਆਂ ਹਨ ਅਤੇ ਕੇਵਲ ਮਾਫ਼ੀਆ ਰੇਤ ਮਾਫ਼ੀਆ ਉਸੇ ਤਰ੍ਹਾਂ ਹੀ ਚੱਲ ਰਿਹੈ।

ਢੀਂਡਸਾ ਨੇ ਕਿਹਾ ਕਿ ਜੋ ਸਿੱਧੂ ਨਾਰਾਜ਼ ਹੋਏ ਸਨ ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਬਾਦਲ ਅਤੇ ਕੈਪਟਨ ਇੱਕ ਦੂਜੇ ਨਾਲ ਮਿਲੇ ਹੋਏ ਹਨ ਤਾਂ ਹੀ ਉਹ ਨਾਰਾਜ਼ ਚੱਲ ਰਹੇ ਸਨ।

ਅਕਾਲੀ ਦਲ ਬਾਦਲ ਦਾ ਵਜੂਦ ਖਤਮ ਪਿੱਛੇ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਖ਼ਤਮ ਨਹੀਂ ਹੁੰਦਾ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨਾ ਚਾਹੁੰਦੇ ਨੇ ਉਹ ਖਤਮ ਹੋ ਜਾਣਗੇ ਜਦੋਂ ਦਾ ਸੁਖਬੀਰ ਬਾਦਲ ਪਾਰਟੀ ਪ੍ਰਧਾਨ ਬਣਿਆ ਹੈ ਉਦੋਂ ਦਾ ਹੀ ਸਭ ਸਿਧਾਂਤ ਖ਼ਤਮ ਕਰ ਦਿੱਤੇ ਹਨ ਅਤੇ ਪਾਰਟੀ ਨੂੰ ਸਭ ਤੋਂ ਜ਼ਿਆਦਾ ਸੁਖਬੀਰ ਬਾਦਲ ਦੇ ਬਦਨਾਮ ਕੀਤਾ ਹੈ।
ਇਸ ਮੌਕੇ ਤੇ ਗੁਰਬਚਨ ਸਿੰਘ ਨਾਨੋਕੀ ਨੇ ਕਿਹਾ ਕਿ ਮੈਂ ਅਕਾਲੀ ਦਲ ਪਾਰਟੀ ਵਿੱਚ ਸਰਕਲ ਪ੍ਰਧਾਨ ਅਤੇ ਜ਼ਿਲ੍ਹੇ ਦੇ ਜਨਰਲ ਸਕੱਤਰ ਦੇ ਅਹੁਦੇ ਤੇ ਰਹਿ ਚੁੱਕੇ ਹਾਂ ਅਤੇ ਉਨ੍ਹਾਂ ਨੇ ਵੀ ਬਾਦਲਾਂ ਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਖਤਮ ਕਰਨ ਵਾਲਾ ਸੁਖਬੀਰ ਬਾਦਲ ਹੈ ਕਿਉਂਕਿ ਉਨ੍ਹਾਂ ਵੱਲੋਂ ਕਿਸੇ ਪਾਰਟੀ ਵਰਕਰ ਦਾ ਸਤਿਕਾਰ ਨਹੀਂ ਕੀਤਾ ਜਾਂਦਾ।