Connect with us

Punjab

ਸੁਨੀਲ ਜਾਖੜ ਨੇ ਖਾਲਸਾ ਏਡ ਦੇ ਦਫਤਰ ‘ਤੇ NIA ਦੇ ਛਾਪੇ ‘ਤੇ ਪ੍ਰਗਟਾਈ ਚਿੰਤਾ…

Published

on

ਚੰਡੀਗੜ੍ਹ 3 ਅਗਸਤ 2023: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਖਾਲਸਾ ਏਡ ‘ਤੇ N.I.A. ਵੱਲੋਂ ਮਾਰੇ ਛਾਪਿਆਂ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।ਸੂਤਰਾਂ ਅਨੁਸਾਰ ਨਵੀਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਜਾਖੜ ਨੇ ਉਨ੍ਹਾਂ ਨੂੰ ਛਾਪੇਮਾਰੀ ਬਾਰੇ ਸੂਬਾ ਭਾਜਪਾ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ।

ਪਾਰਟੀ ਸੂਤਰਾਂ ਦੀ ਮੰਨੀਏ ਤਾਂ ਜਾਖੜ ਨੇ ਸਪੱਸ਼ਟ ਕਿਹਾ ਕਿ ਖਾਲਸਾ ਏਡ ਲੋਕ ਭਲਾਈ ਦੇ ਕੰਮਾਂ ਵਿਚ ਯੋਗਦਾਨ ਪਾਉਂਦੀ ਹੈ। ਪੰਜਾਬ ਵਿੱਚ ਹੀ ਨਹੀਂ, ਸਗੋਂ ਦੇਸ਼ ਵਿੱਚ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਬਿਪਤਾ ਦੀ ਸਥਿਤੀ ਵਿੱਚ ਖਾਲਸਾ ਏਡ ਦੇ ਵਰਕਰ ਮਦਦ ਲਈ ਪਹੁੰਚਦੇ ਹਨ। ਇਹ ਇੱਕ ਪਰਉਪਕਾਰੀ ਸੰਸਥਾ ਹੈ, ਜਿਸਦਾ ਸਮਾਜ ਵਿੱਚ ਬਹੁਤ ਵੱਡਾ ਸਥਾਨ ਹੈ।


ਇਸੇ ਦੌਰਾਨ ਭਾਜਪਾ ਪੰਜਾਬ ਦੇ ਇੰਚਾਰਜ ਵਿਜੇ ਰੂਪਾਨੀ ਵੀ ਵੀਰਵਾਰ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ। ਉਨ੍ਹਾਂ ਵੱਲੋਂ ਚੰਡੀਗੜ੍ਹ ਭਾਜਪਾ ਟੀਮ ਨਾਲ ਮੀਟਿੰਗ ਕਰਨ ਤੋਂ ਅਗਲੇ ਦਿਨ ਜਾਖੜ ਅਤੇ ਸੂਬਾ ਸੰਗਠਨ ਜਨਰਲ ਸਕੱਤਰ ਸ੍ਰੀ ਮੰਤਰੀ ਸ੍ਰੀਨਿਵਾਲੂ ਨਾਲ ਮੀਟਿੰਗ ਕਰਨ ਦੀ ਸੰਭਾਵਨਾ ਹੈ। ਇਸ ਮੀਟਿੰਗ ‘ਚ ਸੂਬਾ ਅਤੇ ਜ਼ਿਲ੍ਹਾ ਪੱਧਰ ‘ਤੇ ਪਾਰਟੀ ‘ਚ ਬਦਲਾਅ ‘ਤੇ ਚਰਚਾ ਕੀਤੀ ਜਾ ਸਕਦੀ ਹੈ।