Politics
ਸੁਨੀਲ ਜਾਖੜ ਜੀ, ਤੁਸੀਂ ਹੁਣ ਪੰਜਾਬੀਆਂ ਦਾ ਕਿਸ ਮੂੰਹ ਨਾਲ ਸਾਹਮਣਾ ਕਰੋਗੇ- CM ਮਾਨ

ਚੰਡੀਗੜ੍ਹ 5 ਜਨਵਰੀ 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 26 ਜਨਵਰੀ ਦੀ ਪਰੇਡ ਤੋਂ ਪੰਜਾਬ ਦੀ ਝਾਂਕੀ ਹਟਾਉਣ ਨੂੰ ਲੈ ਕੇ ਸੁਨੀਲ ਜਾਖੜ ‘ਤੇ ਇੱਕ ਵਾਰ ਫਿਰ ਤੋਂ ਤਿੱਖਾ ਹਮਲਾ ਕੀਤਾ ਹੈ।
ਮੁੱਖ ਮੰਤਰੀ ਨੇ ਟਵੀਟ ਕਰਕੇ ਲਿਖਿਆ ਹੈ, “ਸੁਨੀਲ ਜਾਖੜ ਜੀ, ਤੁਸੀਂ ਹੁਣ ਪੰਜਾਬੀਆਂ ਦਾ ਕਿਸ ਮੂੰਹ ਨਾਲ ਸਾਹਮਣਾ ਕਰੋਗੇ? 26 ਜਨਵਰੀ ਦੀ ਝਾਂਕੀ ਦੇ ਮਾਮਲੇ ‘ਚ ਭਾਜਪਾ ਦੇ ਇਸ਼ਾਰੇ ‘ਤੇ ਪੰਜਾਬ ਦੇ ਹੱਕ ‘ਚ ਖੜ੍ਹਨ ਦੀ ਬਜਾਏ ਤੁਸੀਂ ਝੂਠਾ ਤੇ ਬੇਬੁਨਿਆਦ ਬਿਆਨ ਦਿੱਤਾ। ਅਰਵਿੰਦ ਕੇਜਰੀਵਾਲ ਤੇ ਮੇਰੇ ‘ਤੇ ਇਲਜ਼ਾਮ ਲਗਾਓ…ਹੁਣ ਰੱਖਿਆ ਮੰਤਰਾਲੇ ਨੇ ਵੀ ਸਪੱਸ਼ਟ ਕਰ ਦਿੱਤਾ ਹੈ…ਪੰਜਾਬੀ ਤੁਹਾਨੂੰ ਕਦੇ ਮੁਆਫ ਨਹੀਂ ਕਰਨਗੇ।
ਇਸ ਤੋਂ ਪਹਿਲਾ ਦੱਸ ਦਈਏ ਕਿ ਸੁਨੀਲ ਜਾਖੜ ਨੇ ਕਿਹਾ ਸੀ ਕਿ ਪੰਜਾਬ ਦੀ ਝਾਕੀ ‘ਤੇ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਦਿਖਾਈਆਂ ਗਈਆਂ ਸਨ, ਇਸ ਲਈ ਇਨ੍ਹਾਂ ਝਾਕੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਟਵੀਟ ਰਾਹੀਂ ਮੀਡੀਆ ਨੂੰ ਇਹ ਖਬਰ ਸਾਂਝੀ ਕੀਤੀ ਹੈ, ਜਿਸ ਵਿੱਚ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਪੰਜਾਬ ਦੇ ਕਿਸੇ ਵੀ ਝਾਂਕੀ ਵਿੱਚ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਕੋਈ ਤਸਵੀਰ ਨਹੀਂ ਹੈ।