Connect with us

Amritsar

ਸੰਨੀ ਦਿਓਲ ਪਹੁੰਚੇ ਅਟਾਰੀ ਬਾਰਡਰ, ਪਾਕਿਸਤਾਨ ਤੋਂ ਵੀ ਪਹੁੰਚੇ ਪ੍ਰਸ਼ੰਸਕ

Published

on

AMRITSAR 6 AUGUST 2023: ਫਿਲਮੀ ਕਰੀਅਰ ‘ਚ ਭਾਵੇ ਸੰਨੀ ਦਿਓਲ ਆਪਣੇ ਪਾਕਿਸਤਾਨ ਵਿਰੋਧੀ ਭੂਮਿਕਾਵਾਂ ‘ਚ ਨਜ਼ਰ ਆਏ ਹੋਣ ਪਰ ਪਾਕਿਸਤਾਨ ‘ਚ ਲੋਕ ਅਜੇ ਵੀ ਉਨ੍ਹਾਂ ਨੂੰ ਪਸੰਦ ਕਰਦੇ ਹਨ।

ਬੀਤੇ ਦਿਨ ਸੰਨੀ ਦਿਓਲ ਰੀਟਰੀਟ ਸਮਾਰੋਹ ਦੇਖਣ ਅਤੇ ਆਪਣੀ ਆਉਣ ਵਾਲੀ ਫਿਲਮ ਗਦਰ-2 ਦੀ ਪ੍ਰਮੋਸ਼ਨ ਲਈ ਅਟਾਰੀ ਬਾਰਡਰ ਪਹੁੰਚੇ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਤੋਂ ਵੀ ਪ੍ਰਸ਼ੰਸਕ ਉਨ੍ਹਾਂ ਨੂੰ ਦੇਖਣ ਪਹੁੰਚੇ।

ਸੰਨੀ ਦਿਓਲ ਦੇ ਨਾਲ ਗਦਰ ਫਿਲਮ ਦੀ ਹੀਰੋਇਨ ਅਮੀਸ਼ਾ ਪਟੇਲ ਅਤੇ ਗਾਇਕ ਉਦਿਤ ਨਰਾਇਣ ਵੀ ਅਟਾਰੀ ਬਾਰਡਰ ‘ਤੇ ਪਹੁੰਚੇ ਹਨ। ਸੰਨੀ ਦਿਓਲ ਗਦਰ ਦੇ ਤਾਰਾ ਸਿੰਘ ਦੇ ਰੂਪ ‘ਚ ਤਿਆਰ ਹੋਏ ਸਨ, ਜਦੋਂ ਕਿ ਅਮੀਸ਼ਾ ਪਟੇਲ ਪੂਰੀ ਸਕੀਨਾ ਗੈਟਅੱਪ ‘ਚ ਸੀ।

ਇਸ ਦੌਰਾਨ ਉਦਿਤ ਨਰਾਇਣ ਨੇ ਫਿਲਮ ਗਦਰ ਦਾ ਹਿੱਟ ਗੀਤ ਘਰ ਆਜਾ ਪਰਦੇਸੀ ਗਾਇਆ। ਉਥੇ ਹੀ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਨੇ ਇਸ ਗੀਤ ‘ਤੇ ਡਾਂਸ ਕੀਤਾ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਾਲੇ ਪਾਸੇ ਬੈਠੇ ਸੰਨੀ ਦੇ ਪ੍ਰਸ਼ੰਸਕਾਂ ਨੇ ਵੀ ਇਸ ਗੀਤ ਨੂੰ ਸੁਣਕੇ ਕੇ ਕਾਫੀ ਰੌਲਾ ਪਾਇਆ।