Politics
ਗੁਰਦਾਸਪੁਰ ਵਿੱਚ ਸੰਨੀ ਦਿਓਲ ਦੇ ਚਿਹਰੇ ਤੇ ਮਲੀ ਕਾਲਖ਼
ਯੂਥ ਕਾਂਗਰਸ ਲੀਡਰ ਕੰਵਰ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਅਗਵਾਈ
ਗੁਰਦਾਸਪੁਰ ਵਿੱਚ ਕੀਤਾ ਗਿਆ ਪ੍ਰਦਰਸ਼ਨ
ਸੰਨੀ ਦਿਓਲ ਦੀਆਂ ਤਸਵੀਰਾਂ ਤੇ ਕਾਲਖ਼ ਲਗਾ ਕੇ ਕੀਤਾ ਪ੍ਰਦਰਸ਼ਨ
ਕਿਹਾ ਗਿਆ ਕਿਸਾਨਾਂ ਦਾ ਦੁਸ਼ਮਣ
ਯੂਥ ਕਾਂਗਰਸ ਲੀਡਰ ਕੰਵਰ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਅਗਵਾਈ
22 ਸਤੰਬਰ : ਖੇਤੀ ਆਰਡੀਨੈਂਸ ਬਿੱਲ ਪਾਸ ਹੋਣ ਕਰਕੇ ਕਿਸਾਨਾਂ ਦਾ ਸੰਘਰਸ਼ ਹੋਰ ਤਿੱਖਾ ਹੋ ਗਿਆ ਹੈ। ਇੱਥੇ ਹੀ ਗੁਰਦਾਸਪੁਰ ਤੋਂ ਚੁਣੇ ਗਏ ਲੋਕਸਭਾ ਮੈਂਬਰ ਸੰਨੀ ਦਿਓਲ ਨੇ ਇਸ ਸਮੇਂ ਬੀਜੇਪੀ ਨਾਲ ਖੜ ਕੇ ਇਸ ਖੇਤੀ ਆਰਡੀਨੈਂਸ ਦਾ ਗੁਣਗਾਨ ਕੀਤਾ ਹੈ ਅਤੇ ਕਿਹਾ ਆਰਡੀਨੈਂਸ ਕਿਸਾਨਾਂ ਦੇ ਹਿੱਤ ਵਿੱਚ ਹੈ ਤੁਸੀਂ ਗੁੰਮਰਾਹ ਨਾ ਹੋਵੋ।
ਸੰਨੀ ਦਿਓਲ ਦਾ ਖੇਤੀ ਆਰਡੀਨੈਂਸ ਦੇ ਹੱਕ ਵਿੱਚ ਅਤੇ ਕਿਸਾਨਾਂ ਦੇ ਵਿਰੋਧ ਵਿੱਚ ਹੋਣ ਤੇ ਪੰਜਾਬ ਵਿੱਚ ਉਹਨਾਂ ਦਾ ਵਿਰੋਧ ਹੋ ਰਿਹਾ,ਵੱਖ-ਵੱਖ ਥਾਵਾਂ ਤੇ ਹੋ ਰਹੇ ਪ੍ਰਦਰਸ਼ਨਾਂ ਵਿੱਚ ਸੰਨੀ ਦਿਓਲ ਨੂੰ ਲਾਹਣਤਾਂ ਪਾਈਆਂ ਜਾ ਰਹੀਆਂ ਕਿ ਉਹ ਖੁਦ ਨੂੰ ਪੰਜਾਬ ਦਾ ਪੁੱਤਰ ਕਹਿੰਦਾ ਅਤੇ ਪੰਜਾਬ ਨੂੰ ਦਿੱਤੇ ਜਾ ਰਹੇ ਦਰਦ ਵਿੱਚ ਹੁਣ ਉਹ ਖ਼ੁਦ ਹਿੱਸੇਦਾਰ ਬਣਿਆ ਹੋਇਆ ਹੈ।
ਅੱਜ ਯੂਥ ਕਾਂਗਰਸ ਵੱਲੋਂ ਗੁਰਦਾਸਪੁਰ ਵਿੱਚ ਆਰਡੀਨੈਂਸ ਅਤੇ ਸੰਨੀ ਦਿਓਲ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਯੂਥ ਕਾਂਗਰਸ ਲੀਡਰ ਕੰਵਰ ਪ੍ਰਤਾਪ ਸਿੰਘ ਬਾਜਵਾ ਦੁਆਰਾ ਆਪਣੇ ਸਾਥੀਆਂ ਨਾਲ ਮਿਲਕੇ ਹਲਕਾ ਕਾਦੀਆ ਦੇ ਵੱਖ ਵੱਖ ਥਾਂਵਾਂ ਤੇ ਰੋਸ ਧਰਨਿਆਂ ਵਿੱਚ ਅਤੇ ਸੰਨੀ ਦਿਓਲ ਦੀਆਂ ਫੋਟੋਆਂ ਉੱਪਰ ਕਾਲਖ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ।
ਗੁਰਦਾਸਪੁਰ ਦੇ ਲੋਕਾਂ ਦਾ ਕਹਿਣਾ ਹੈ ਸੰਨੀ ਦਿਓਲ ਗੁਰਦਾਸਪੁਰ ਵਿੱਚ ਚੋਣ ਜਿੱਤਣ ਦੇ ਬਾਅਦ,ਉੱਥੇ ਵਾਪਿਸ ਨਹੀਂ ਆਏ ਅਤੇ ਨਾ ਹੀ ਆਪਣੇ ਵਾਅਦੇ ਪੂਰੇ ਕਰ ਰਹੇ ਹਨ। ਪਰ ਅੱਜ ਜਦੋਂ ਸਾਡੇ ਕਿਸਾਨ ਵੀਰਾਂ ਨਾਲ ਮੋਦੀ ਸਰਕਾਰ ਵੱਲੋਂ ਧੱਕੇ ਕੀਤੇ ਜਾ ਰਹੇ ਹਨ ਅਤੇ ਕਿਸਾਨੀ ਵਿਰੁੱਧ ਆਰਡੀਨੈਂਸ ਪਾਸ ਕੀਤੇ ਗਏ ਤਾਂ ਕਿਸਾਨ ਦਾ ਪੁੱਤ ਅਖਵਾਉਣ ਵਾਲੇ ਸੰਨੀ ਦਿਓਲ ਕਿਸਾਨਾਂ ਦੇ ਵਿਰੁੱਧ ਭੁਗਤ ਰਹੇ ਹਨ Iਪੰਜਾਬ ਦਾ ਪੁੱਤਰ ਹੋਣ ਤੇ ਪੰਜਾਬ ਨਾਲ ਹੀ ਕਰ ਰਿਹਾ ਸੰਨੀ ਦਿਓਲ ਗ਼ਦਾਰੀ,ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਕਾਲੇ ਕਾਨੂੰਨਾਂ ਦਾ ਹਿੱਸਾ ਬਣ ਰਿਹਾ ਹੈ।
Continue Reading