Connect with us

Uncategorized

ਨਤੀਜਿਆਂ ਤੋਂ ਪਹਿਲਾਂ ਹੀ ਭਾਜਪਾ ਨੇ ਇਸ ਸੂਬੇ ‘ਚ ਮਾਰੀ ਬਾਜ਼ੀ 

Published

on

ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ਇਕੱਲੀ ਅਜਿਹੀ ਸੀਟ ਹੈ, ਜਿੱਥੇ ਚੋਣਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਕ ਸੀਟ ਦਾ ਨਤੀਜਾ ਵੀ ਸਾਹਮਣੇ ਆ ਗਿਆ ਹੈ। ਦੱਸ ਦੇਈਏ ਕਿ ਸੂਰਤ ਦੀ ਸੀਟ ਲਈ ਕੁੱਲ 11 ਉਮੀਦਵਾਰ ਮੈਦਾਨ ‘ਚ ਉਤਾਰਨ ਦੇ ਬਾਵਜੂਦ  ਭਾਜਪਾ ਦੇ ਮੁਕੇਸ਼ ਦਲਾਲ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ। ਗੁਜਰਾਤ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਲੋਕ ਸਭਾ ਸੀਟ ਦਾ ਨਤੀਜਾ ਗਿਣਤੀ ਤੋਂ ਪਹਿਲਾਂ ਜਾਰੀ ਕੀਤਾ ਗਿਆ ਹੈ।

ਨਤੀਜਿਆਂ ਤੋਂ ਪਹਿਲਾਂ ਭਾਜਪਾ ਦੇ ਮੁਕੇਸ਼ ਦਲਾਲ ਸੂਰਤ ਤੋਂ ਬਣੇ MP

ਚੋਣ ਕਮਿਸ਼ਨ ਨੇ ਗੁਜਰਾਤ ਦੀ ਸੂਰਤ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਮੁਕੇਸ਼ ਦਲਾਲ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਹੈ। ਦਰਅਸਲ ਸੂਰਤ ਲੋਕ ਸਭਾ ਸੀਟ ਲਈ ਕੁੱਲ 11 ਉਮੀਦਵਾਰਾਂ ਨੇ ਨਾਮਜ਼ਦਗੀ ਫਾਰਮ ਭਰੇ ਸਨ, ਜਿਨ੍ਹਾਂ ‘ਚੋਂ 9 ਉਮੀਦਵਾਰਾਂ ਨੇ ਨਾਮਜ਼ਦਗੀ ਵਾਪਿਸੀ ਲੈ ਲਈ ਅਤੇ 1 ਦੇ ਤਕਨੀਕੀ ਅਧਾਰ ‘ਤੇ ਕਾਗਜ਼ਾਤ ਰੱਦ ਹੋ ਗਏ ਸੀ।ਇਸ ਲੋਕ ਸਭਾ ਸੀਟ ‘ਤੇ ਸਥਿਤੀ ਅਜਿਹੀ ਬਣ ਗਈ ਕਿ ਭਾਜਪਾ ਉਮੀਦਵਾਰ ਨੂੰ ਜੇਤੂ ਐਲਾਨਣਾ ਪਿਆ। ਯਾਨੀ ਕਿ ਮੁਕੇਸ਼ ਦਲਾਲ ਸੂਰਤ ਤੋਂ ਪਹਿਲੇ MP ਬਣ ਗਏ।

 

(ਸਟੋਰੀ- ਇਕਬਾਲ ਕੌਰ, ਵਰਲਡ ਪੰਜਾਬੀ)